ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਐ. ਸਿੱ) ਪੰਜਾਬ
ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਸਿੱਖਿਆ ਭਵਨ,
ਛੇਤੀਂ ਮੰਜਿਲ, ਫੇਜ-8, ਸ. ਅ. ਸ ਨਗਰ
(ਸੈਕੰਡਰੀ ਸਿੱਖਿਆ ਸ਼ਾਬਾ)
ਵੱਲ
ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ/ਐ. ਸਿ)
ਸਮੂਹ ਸਕੂਲ ਮੁੱਖੀ (ਵੈਬਸਾਈਟ ਰਾਹੀਂ)
ਮੀਮੋ ਨੰ: 10/22-2017ਸੈ.ਸਿੱ.(6)/20197618
ਮਿਤੀ, ਸ.ਅ.ਸ ਨਗਰ 07.01.2019
ਵਿਸ਼ਾ: ਪ੍ਰਾਇਮਰੀ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ (ACR) ਦੇ ਪ੍ਰੋਫਾਰਮੇ ਸਬੰਧੀ।
ਹਵਾਲਾ: ਮੀਮੋ ਨੰ: 10/22-2017 ਸੈ. ਸਿ: (6) ਮਿਤੀ ਸ.ਅ.ਸ 14.11.2017 ਦੇ ਹਵਾਲੇ ਵਿਚ।
ਉਪਰੋਕਤ ਵਿਸ਼ੇ ਸਥੰਧੀ ਹਵਾਲਾ ਅਧੀਨ ਪੱਤਰ ਦੀ ਲਗਾਤਾਰਤਾ ਵਿਚ ਲਿਖਿਆ ਜਾਂਦਾ ਹੈ ਕਿ ਸਾਲ 2017-18 ਵਿਚ ਪ੍ਰਾਇਮਰੀ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ (ACR) ਸਬੰਧੀ ਜੋ ਪ੍ਰੋਫਾਰਮਾ ਤਿਆਰ ਕੀਤਾ ਗਿਆ ਸੀ, ਉਸ ਸਬੰਧੀ ਅਧਿਆਪਕਾਂ ਅਤੇ ਅਧਿਕਾਰੀਆਂ ਤੋਂ ਸੁਝਾਅ ਪ੍ਰਾਪਤ ਹੋਏ ਹਨ ਕਿ ਸਲਾਨਾ ਗੁਪਤ ਰਿਪੋਰਟਾਂ (ACR) ਦੇ ਪ੍ਰੋਫਾਰਮੇ ਵਿਚ ਅਧਿਆਪਕਾਂ ਦਾ ਮੁਲਾਂਕਣ ਕਰਦੇ ਸਮੇਂ ਅਧਿਆਪਕ ਵੱਲੋਂ ਪਤਾਏ ਜਾਦੇ ਵਿਸ਼ਿਆਂ ਦੇ ਰਿਜਲਟਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਜਦੋਂ ਕਿ ਉਸ ਵੱਲੋਂ ਕਰਵਾਈਆਂ ਜਾ ਰਹੀਆਂ ਹੋਰ ਗਤੀਵਿਧੀਆਂ ਵੱਲ ਮੁਲਾਂਕਣ ਵੇਲੇ ਜਿਆਦਾ ਧਿਆਨ ਨਹੀਂ ਦਿੱਤਾ ਜਾਂਦਾ।
2. ਪ੍ਰਾਪਤ ਹੋਏ ਸੁਝਾਵਾਂ ਦੇ ਮੱਦੇਨਜ਼ਰ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ (ACR) ਦੇ ਪ੍ਰੋਫਾਰਮੇ ਨੂੰ ਸੋਧਿਆ ਗਿਆ ਹੈ, ਜਿਸ ਵਿਚ ਅਧਿਆਪਕਾਂ ਦੇ ਰਿਜ਼ਲਟ ਦੇ ਨਾਲ-ਨਾਲ, ਉਸ ਵੱਲੋਂ ਸਕੂਲ ਵਿਚ ਕਰਵਾਈਆਂ ਜਾ ਰਹੀਆਂ ਅਕਾਦਮਿਕ ਅਤੇ ਸਹਿ- ਅਕਾਦਮਿਕ ਗਤੀਵਿਧੀਆਂ ਨੂੰ ਵੀ ਸਲਾਨਾ ਗੁਪਤ ਰਿਪੋਰਟਾਂ (ACR) ਦੇ ਪ੍ਰੋਫਾਰਮੇ ਵਿਚ ਸ਼ਾਮਲ ਕੀਤਾ ਗਿਆ ਹੈ।
3. ਸਮਰੱਥ ਅਧਿਕਾਰੀ ਆਪਣੇ ਅਧੀਨ ਆਉਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਸਾਲ 2018-19 ਦੀ ਸਲਾਨਾ ਗੁਪਤ ਰਿਪੋਰਟਾਂ (ACR) ਇਸ ਸੋਧੇ ਹੋਏ ਪ੍ਰੋਫਾਰਮੇ ਅਨੁਸਾਰ ਹੀ ਲਿਖਣਗੇ।
ਨੱਥੀ :ACR ਦਾ ਪ੍ਰੋਫਾਰਮਾ
ਡਾਇਰੈਕਟਰ ਸਿੱਖਿਆ ਵਿਭਾਗ, (ਐ.ਸਿੱ.)
ਪੰਜਾਬ
ਪ੍ਰਾਇਮਰੀ ਅਧਿਆਪਕਾਂ ਦੀ ਸਲਾਨਾ ਮੁਲਾਂਕਣ ਰਿਪੇਰਟ
(ਏ.ਸੀ.ਆਰ-1)
………………………………..
Seema anand says
Act 2018-19