ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ
ਵਿੱਦਿਆ ਭਵਨ, ਈ-ਬਲਾਕ, ਪੰਜਵੀਂ ਮੰਜਿਲ, ਫੇਜ਼-8, ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ
ਵੱਲ :
ਸਮੂਹ ਸਕੂਲ ਮੁਖੀ,
ਸਰਕਾਰੀ, ਏਡਿਡ, ਪ੍ਰਾਈਵੇਟ, ਸੈਂਟਰਲ ਸਕੂਲ ਆਦਿ, ਪੰਜਾਬ
ਮੀਮੋ ਨੰ :- 13/1-2019/ਐਮ.ਆਈ.ਐਸ./ਯੂਡਾਈਸ/2019143346
ਮਿਤੀ : 13 ਮਈ, 2019
ਵਿਸ਼ਾ : ਯੂਡਾਈਸ ਸਰਵੇ 2018-19 ਸਬੰਧੀ।
ਐਮ.ਐੱਚ.ਆਰ.ਡੀ., ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੂਡਾਈਸ ਸਰਵੇ ਹਰ ਸਾਲ ਸਕੂਲਾਂ ਤੋਂ ਵਿਦਿਆਰਥੀਆਂ, ਅਧਿਆਪਕਾਂ, ਬੁਨਿਆਦੀ ਢਾਂਚੇ ਅਤੇ ਵੱਖ-ਵੱਖ ਸਕੂਲ ਪੱਧਰ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਇਕੱਤਰ ਕਰਨ ਲਈ ਕਰਵਾਇਆ ਜਾਂਦਾ ਹੈ। ਇਸ ਸਰਵੇ ਅਧੀਨ ਰਾਜ ਵਿਚ ਚੱਲ ਰਹੇ ਹਰ ਪ੍ਰਕਾਰ ਦੇ ਸਕੂਲਾਂ (ਸਰਕਾਰੀ, ਏਡਿਡ, ਪ੍ਰਾਈਵੇਟ ਅਤੇ ਸੈਂਟਰਲ ਆਦਿ) ਤੋਂ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ
ਸਿੱਖਿਆ ਵਿਭਾਗ ਵਲੋਂ ਇਸ ਸਾਲ ਯੂਡਾਈਸ ਸਰਵੇ ਦੀ ਜਾਣਕਾਰੀ ਨੂੰ ਇਕੱਤਰ ਕਰਨ ਲਈ ਇਸ ਸਰਵੇ ਨੂੰ ਈਪੰਜਾਬਸਕੂਲ (www.epunjabschool.gov.in) ਪੋਰਟਲ ਨਾਲ ਜੋੜਿਆ ਗਿਆ ਹੈ ਤਾਂ ਜੋ ਸਕੂਲਾਂ ਵਲੋਂ ਪੋਰਟਲ ਉੱਤੇ ਭਰੀ ਜਾਣਕਾਰੀ ਨੂੰ ਫਿਰ ਦੁਬਾਰਾ ਨਾ ਭਰਨਾ ਪਵੇ। ਸਕੂਲਾਂ ਵਲੋਂ ਈਪੰਜਾਬਸਕੂਲ ਪੋਰਟਲ ਉੱਤੇ ਆਪਣੇ ਸਕੂਲ ਦੇ ਯੂਜ਼ਰ ਆਈ.ਡੀ. ਅਤੇ ਪਾਸਵਰਡ ਨਾਲ ਲਾਗਇਨ ਕੀਤਾ ਜਾਵੇਗਾ। ਈਪੰਜਾਬਸਕੂਲ ਪੋਰਟਲ ਦੇ Dashboard ਉੱਤੇ ਦਿੱਤੇ ਲਿੰਕ UDISE Survey 2018-19 ਉੱਤੇ ਕਲਿੱਕ ਕਰਕੇ ਆਨਲਾਈਨ ਪ੍ਰਫਾਰਮਾ ਭਰਿਆ ਜਾ ਸਕਦਾ ਹੈ। ਬਹੁਤ ਸਾਰੀ ਜਾਣਕਾਰੀ ਜੋ ਕਿ ਸਕੂਲਾਂ ਵਲੋਂ ਪਹਿਲਾਂ ਹੀ ਈਪੰਜਾਬਸਕੂਲ ਪੋਰਟਲ ਉੱਤੇ ਭਰੀ ਗਈ ਹੈ ਨੂੰ ਇਨ੍ਹਾਂ ਪ੍ਰਫਾਰਮਿਆਂ ਵਿਚ ਪਹਿਲਾਂ ਤੋਂ ਭਰਿਆ ਹੋਇਆ ਦਿਖਾਇਆ ਜਾਵੇਗਾ ਅਤੇ ਜੇਕਰ ਅਜਿਹੇ ਪਹਿਲਾਂ ਤੋਂ ਜਾਣਕਾਰੀ ਭਰੇ ਪ੍ਰਫਾਰਮਿਆਂ ਵਿਚ ਕੁਝ ਵੀ ਤਬਦੀਲੀ ਕਰਨੀ ਹੈ ਤਾਂ ਇਸ ਨੂੰ ਈਪੰਜਾਬਸਕੂਲ ਪੋਰਟਲ ਉੱਤੇ ਹੀ ਅਪਡੇਟ ਕੀਤਾ ਜਾ ਸਕੇਗਾ।
UDISE Survey ਇੱਕ ਸਮਾਬੱਧ ਸਰਵੇ ਹੈ ਅਤੇ ਇਸ ਸਰਵੇ ਅਧੀਨ ਇਕੱਤਰ ਕੀਤੇ ਅੰਕੜਿਆਂ ਨੂੰ ਭਾਰਤ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਅਤੇ ਪ੍ਰੋਜੈਕਟਾਂ ਲਈ ਵਰਤਿਆ ਜਾਂਦਾ ਹੈ। ਹਰ ਸਕੂਲ ਵਲੋਂ ਆਪਣੇ ਸਕੂਲ ਸਬੰਧੀ ਜਾਣਕਾਰੀ ਇਸ ਸਰਵੇ ਦੇ ਪ੍ਰਫਾਰਮੇਂ ਵਿਚ ਸਹੀ ਅਤੇ ਰਿਕਾਰਡ ਅਨੁਸਾਰ ਭਰਨੀ ਜਰੂਰੀ ਹੈ। ਜਾਣਕਾਰੀ ਸਮੇਂ ਸਿਰ ਨਾ ਦੇਣ ਜਾਂ ਗਲਤ ਜਾਣਕਾਰੀ ਮੁਹਈਆ ਕਰਵਾਉਣ ਵਾਲੇ ਸਕੂਲਾਂ ਖਿਲਾਫ ਸਰਕਾਰ ਵਲੋਂ ਸਖਤ ਕਾਰਵਾਈ ਆਰੰਭੀ ਜਾਵੇਗੀ। ਇਸ ਲਈ ਹਰ ਸਕੂਲ ਮੁਖੀ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਕੂਲ ਸਬੰਧੀ ਜਾਣਕਾਰੀ ਈਪੰਜਾਬਪੋਰਟਲ ਉੱਤੇ ਦਿੱਤੇ ਲਿੰਕ UDiSE Survey 2018-19 ਅਧੀਨ ਸਹੀ ਅਤੇ ਸਮੇਂ ਸਿਰ ਭਰੇ। ਇਸ ਪੋਰਟਲ ਉੱਤੇ ਯੂਡਾਈਸ ਪ੍ਰਫਾਰਮੇਂ ਦੀ PDF File ਵੀ ਲਿੰਕ ਕੀਤੀ ਗਈ ਹੈ ਅਤੇ ਸਕੂਲ ਮੁਖੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਹਿਲਾਂ PDF File ਦਾ ਪ੍ਰਿੰਟ ਲੈ ਕੇ ਉਸ ਨੂੰ ਭਰ ਲੈਣ ਅਤੇ ਇਸ ਉਪਰੰਤ ਹੀ ਆਨਲਾਈਨ ਪ੍ਰਫਾਰਮਾ ਭਰਿਆ ਜਾਵੇ ਤਾਂ ਜੋ ਜਾਣਕਾਰੀ ਸਹੀ ਅਤੇ ਆਨਲਾਈਨ ਜਲਦੀ ਭਰੀ ਜਾ ਸਕੇ।
ਇਹ ਜਾਣਕਾਰੀ ਹਰ ਸਕੂਲ ਮੁਖੀ ਵਲੋਂ ਮਿਤੀ 25-05-2019 ਤੱਕ ਭਰਨਾ ਲਾਜਮੀ ਹੈ। ਪ੍ਰਾਇਮਰੀ ਸਕੂਲ ਇਹ ਜਾਣਕਾਰੀ ਆਪਣੇ ਨੋਡਲ ਸਕੂਲ ਵਿਚ ਭਰ ਸਕਦੇ ਹਨ। ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਸਹਿਯੋਗ ਲਈ ਜਿਲ੍ਹਾ ਐਮ ਆਈ ਐਸ. ਕੋਆਰਡੀਨੇਟਰ ਜਾਂ ਮੁੱਖ ਦਫਤਰ ਦੀ ਐਮ ਆਈਐਸ. ਸ਼ਾਖਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ
Download: PDF
Leave a Reply