ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ:ਸਿ:) ਪੰਜਾਬ ਕੰਪਲੈਕਸ
ਪੰਜਾਬ ਸਕੂਲ ਸਿੱਖਿਆ ਬੋਰਡ ਫੇਜ-8 ਐਸ.ਏ.ਐਸ. ਨਗਰ
ਦਫਤਰੀ ਅਮਲਾ ਸਾਖਾ)
ਸੇਵਾ ਵਿਖੇ,
ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈਸਿ),
ਪੰਜਾਬ ਰਾਜ।
ਮੀਮੋ ਨੰ: 13/167-2017 ਦਅ (2)/156735
ਮਿਤੀ : 29.05.2019
ਵਿਸ਼ਾ: ਤਰਸ ਦੇ ਅਧਾਰ ਤੇ ਨਿਯੁਕਤ ਕੀਤੇ ਕਲਰਕਾਂ ਦੇ ਨਿਯੁਕਤੀ ਪੱਤਰਾਂ ਵਿੱਚ ਲੱਗੀ ਸੂਰਤ ਅਨੁਸਾਰ ਟਾਈਪ ਟੈਸਟ ਲੈਣ ਸਬੰਧੀ।
ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਸਿੱਖਿਆ ਵਿਭਾਗ, ਪੰਜਾਬ ਵਿੱਚ ਤਰਸ ਦੇ ਅਧਾਰ ਤੇ ਨਿਯੁਕਤ ਕੀਤੇ ਗਏ ਕਲਰਕਾਂ ਦੇ ਨਿਯੁਕਤੀ ਪੱਤਰਾਂ ਵਿੱਚ ਇੱਕ ਸਾਲ ਦੇ ਅੰਦਰ-ਅੰਦਰ ਟਾਇਪ ਟੈਸਟ ਪਾਸ ਕਰਨ ਸਬੰਧੀ ਸ਼ਰਤ ਲਗਾਈ ਜਾਂਦੀ ਹੈ। ਇਸ ਮੰਤਵ ਲਈ ਵਿਭਾਗ ਵੱਲੋ ਕਲਰਕਾਂ ਦਾ ਟਾਈਪ ਟੈਸਟ ਲੈਣ ਲਈ ਕਮੇਟੀ ਦਾ ਗਠਨ ਦਫਤਰ ਦੇ ਹੁਕਮ ਮਿਤੀ 27-09-2017 ਅਤੇਮਿਤੀ 10-08-2018 ਰਾਹੀ ਕਰਦੇ ਹੋਏ ਆਪ ਨੂੰ ਹਦਾਇਤ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਪੱਤਰ ਨੰ: 11/4/2017-2.1/932220/1 ਮਿਤੀ 2-3-2017 ਅਨੁਸਾਰ ਹਰ ਤਿੰਨ ਮਹੀਨੇ ਬਾਅਦ (ਕੁਆਟਲੀ) ਟਾਈਪ ਟੈਸਟ ਕੁਆਟਰ ਮੁਖਤਮ ਹੋਣ ਤੇ ਅਗਲੇ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਲੈਣਗੇ।
ਸਾਲ 2019 ਦੌਰਾਨ ਜੋ ਤਿਮਾਹੀ ਚਲ ਰਹੀ ਹੈ ਇਸ ਵਿੱਚ ਮਿਤੀ 30 ਜੂਨ 2019 ਤੱਕ ਉਕਤ ਹਦਾਇਤਾਂ ਦੇ ਸਨਮੁਖ ਟਾਈਪ ਟੈਸਟ ਲੈਣ ਸਬੰਧੀ ਅਗਲੀ ਕਾਰਵਾਈ ਕਰਨ ਉਪਰੰਤ ਰਿਪੋਰਟ ਇਸ ਦਫਤਰ ਨੂੰ ਕੀਤੀ ਜਾਵੇ।
ਸਹਾਇਕ ਰਜਿਸਟਰਾਰ
Download: PDF
Leave a Reply