ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ,ਪੰਜਾਬ ,
ਪੰਜਵੀਂ ਮੰਜਿਲ, ਈ-ਬਲਾਕ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਫੇਜ਼-8, ਐਸ.ਏ.ਐਸ ਨਗਰ
(ਵਜੀਫਾ ਸ਼ਾਖਾ)
ਵੱਲ
ਸਮੂਹ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.)
ਪੰਜਾਬ ।
ਮੀਮੋ ਨੰ.13/1-2019ਵਜੀਫਾ(2)
ਮਿਤੀ:- 13-05-2019
ਵਿਸ਼ਾ:- ਬੋਰਡ ਦੇ ਪੰਜੀਕ੍ਰਿਤ ਉਸਾਰੀ ਦੇ ਬੱਚਿਆ ਲਈ ਵਜੀਫਾ ਦੇਣ ਬਾਰੇ।
ਉਕਤ ਵਿਸ਼ੇ ਦੇ ਸਬੰਧ ਵਿੱਚ ਆਪ ਨੂੰ ਦੱਸਿਆ ਜਾਂਦਾ ਹੈ ਕਿ ਉਸਾਰੀ ਕਿਰਤੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ (ਰੈਗੂਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸਨਜ ਆਫ ਸਰਵਿਸ)ਐਕਟ, 1996 ਅਧੀਨ ਬਣਾਏ ਪੰਜਾਬ ਰੂਲਜ਼ ਦੇ ਰੂਲ 265 ਅਧੀਨ ਦਿੱਤੇ ਉਪਬੰਧ ਅਨੁਸਾਰ ਕਿਰਤ ਭਲਾਈ ਸਕੀਮ ਦਾ ਉਪਬੰਧ ਕੀਤਾ ਹੋਇਆ ਹੈ,ਇਸ ਭਲਾਈ ਸਕੀਮ ਦਾ ਨਾਮ ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆ ਲਈ ਵਜੀਫਾ ਦੇਣ ਬਾਰੇ ਹੈ। ਇਸ ਸਕੀਮ ਦੀਆਂ ਹਦਾਇਤਾਂ ਹੇਠਾਂ ਲਿਖੇ ਅਨੁਸਾਰ ਹਨ:
ਲੜੀ ਨੰ. | ਕਲਾਸ | ਵਜੀਫੇ ਦੀ ਦਰ | ||||
ਵਜੀਫੇ ਦੀ ਕੁੱਲ ਰਕਮ ਪ੍ਰਤੀ ਸਾਲ (ਮਿਤੀ 1.4.16 ਤੋਂ ਪਹਿਲਾ ਦੇ ਰੇਟ | ਤਜਵੀਜਤ ਰਕਮ , ਪ੍ਰਤੀ ਸਾਲ (ਮਿਤੀ 1-4-16 ਤੋਂ ਲਾਗੂ ਨਵੇਂ ਰੇਟ) | |||||
ਲੜਕਿਆਂ ਲਈ | ਲੜਕੀਆਂ ਲਈ | |||||
1. | ਛੇਵੀਂ ਕਲਾਸ ਤੋਂ ਅਠਵੀਂ ਕਲਾਸ ਲਈ | 4,000/- | 5,000/- | 7,000/- | ||
2. | ਨੋਵੀਂ ਅਤੇ ਦਸਵੀਂ ਕਲਾਸ ਲਈ
|
6,000/- | 10,000/- | 13,000/- | ||
3. | +1 ਅਤੇ +2 ਕਲਾਸ ਲਈ | 6,000/- | 20,000/- | 25,000/- |
ਵਜੀਫਾ ਸਕੀਮ ਦੀਆਂ ਸ਼ਰਤਾਂ:-
1. ਪੰਜੀਕ੍ਰਿਤ ਲਾਭਪਾਤਰੀਆਂ ਦੇ ਬੱਚਿਆਂ ਨੂੰ ਹੀ ਵਜੀਫੇ ਦਾ ਲਾਭ ਦਿੱਤਾ ਜਾਵੇਗਾ।
2. ਲਾਭਪਾਤਰੀਆਂ ਨੂੰ ਖੁਦ ਵੀ ਪ੍ਰਵਾਨਤ ਸੰਸਥਾ/ਯੂਨੀਵਰਸਿਟੀ ਵਿੱਚ ਸ਼ਾਮ ਦੀ ਕਲਾਸਾਂ ਵਿੱਚ ਪੜ੍ਹਨ ਲਈ ਵਜੀਫਾ ਦਿੱਤਾ ਜਾਵੇਗਾ।
3. ਪਿਛਲੀ ਕਲਾਸ ਵਿੱਚ ਫੇਲ ਹੋਏ ਕੇਸਾ ਵਿੱਚ ਵਜੀਫਾ ਨਹੀਂ ਦਿੱਤਾ ਜਾਵੇਗਾ।
4. ਜੇਕਰ ਲਾਭਪਾਤਰੀਆਂ ਨੂੰ ਕਿਸੇ ਅਜਿਹੀ ਸਕੀਮ ਅਧੀਨ ਕਿਸੇ ਹੋਰ ਮਹਿਕਮੇ ਸੰਸਥਾ ਤੋਂ ਲਾਭ ਮਿਲ ਰਿਹਾ ਹੋਵੇ ਤਾਂ ਵੀ ਉਸ ਨੂੰ ਬੋਰਡ ਵੱਲੋਂ ਇਸ ਸਕੀਮ ਅਧੀਨ ਲਾਭ ਦਿੱਤਾ ਜਾਵੇਗਾ।
5. ਸਬੰਧਤ ਵਿਦਿਅਕ ਅਦਾਰੇ ਪਾਸੋ ਪੜ੍ਹਾਈ ਸਬੰਧੀ ਸਰਟੀਫਿਕੇਟ ਪ੍ਰਾਪਤ ਕਰਕੇ ਅਪਲੋਡ ਕਰਨਾ ਹੋਵੇਗਾ।
ਉਕਤ ਸਕੀਮ ਦੇ ਸਬੰਧ ਵਿੱਚ ਆਪ ਨੂੰ ਸਕੀਮ ਦੇ ਪ੍ਰੋਫਾਰਮੇ ਦੀ ਕਾਪੀ ਭੇਜ਼ ਕੇ ਲਿਖਿਆ ਜਾਂਦਾ ਹੈ ਕਿ ਆਪ ਦੇ ਅਧੀਨ ਆਉਂਦੇ ਸਮੂਹ ਸਕੂਲ ਮੁਖੀਆਂ /ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆ ਨੂੰ ਇਸ ਸਕੀਮ ਅਧੀਨ ਅਪਲਾਈ ਕਰਵਾਇਆ ਜਾਵੇ। ਜੇਕਰ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚੇ ਕਿਸੇ ਹੋਰ ਵਜੀਫਾ ਸਕੀਮ ਅਧੀਨ ਲਾਭ ਲੈ ਰਿਹਾ ਹੈ ਤਾਂ ਵੀ ਉਨਾਂ ਬੱਚਿਆਂ ਨੂੰ ਇਸ ਸਕੀਮ ਅਧੀਨ ਅਪਲਾਈ ਕਰਵਾਇਆ ਜਾਵੇ।
ਇਸ ਲਈ ਉਕਤ ਸਕੀਮ ਦੀਆਂ ਹਦਾਇਤਾ ਅਤੇ ਸ਼ਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਇਸ ਸਕੀਮ ਅਧੀਨ ਅਪਲਾਈ ਕਰਵਾਉਣ ਯਕੀਨੀ ਬਣਾਇਆ ਜਾਵੇ।
ਨੱਥੀ:- ਪ੍ਰੋਫਾਰਮਾ।
ਸਹਾਇਕ ਭਾਇਰੈਕਟਰ ਵਜੀਫਾ
Download: Form PDF
Leave a Reply