ਨੰ:2/1/2019-5ਵਿ.ਬ.1/ 1398966/1
ਪੰਜਾਬ ਸਰਕਾਰ
ਵਿੱਤ ਵਿਭਾਗ
(ਵਿੱਤ ਬਜਟ-1 ਸ਼ਾਖਾ)
ਵਿਸਾ:-
ਸੋਧੇ ਬਜਟ ਅਨੁਮਾਨ ਸਾਲ 2018-19 ਅਤੇ ਬਜਟ ਅਨੁਮਾਨ ਸਾਲ 2019-20 ਲਈ ਰੈਵਨਿਓ ਅਤੇ ਕੈਪੀਟਲ ਬਜਟ ਵਿਚੋਂ ਐਸ.ਸੀ.ਐਸ.ਪੀ ਕੰਪੋਨੈਂਟ ਕੱਢਕੇ ਡਾਇਰੈਕਟਰ ਐਸ.ਸੀ.ਐਸ.ਪੀ ਨੂੰ ਦੇਣ ਬਾਰੇ ਅਤੇ ਬਾਕੀ ਰੈਵਨਿਓ ਤੇ ਕੈਪੀਟਲ IFMS ਵਿਚ ਅਪਲੋਡ ਕਰਨ ਸਬੰਧੀ।
* * *
ਵਿਸ਼ੇਸ਼ ਸਕੱਤਰ ਪੰਜਾਬ ਸਰਕਾਰ, ਯੋਜਨਾਬੰਦੀ ਵਿਭਾਗ, ਸਮੂਹ ਉਪ ਸਕੱਤਰ ਵਿੱਤ, ਅਧੀਨ ਸਕੱਤਰ ਵਿੱਤ ਅਤੇ ਸੁਪਰਡੰਟ ਸਮੂਹ ਵਿੱਤ ਖਰਚਾ ਸ਼ਾਖਾਵਾਂ ਕ੍ਰਿਪਾ ਕਰਕੇ ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕਰਨ ਜੀ।
2. ਵਿਸ਼ੇ ਵਿਚ ਦਰਜ ਮਾਮਲੇ ਬਾਰੇ ਪ੍ਰਮੁੱਖ ਸਕੱਤਰ ਵਿੱਤ ਜੀ ਵਲੋਂ 21-01-2019 ਤੋਂ ਮੀਟਿੰਗਾਂ ਲਈਆਂ ਜਾ ਰਹੀਆਂ ਹਨ ਅਤੇ ਪੰਜਾਬ ਰਾਜ ਦਾ ਸਲਾਨਾ ਬਜਟ, 15 ਫਰਵਰੀ, 2019 ਨੂੰ ਪੰਜਾਬ ਵਿਧਾਨ ਸਭਾ ਤੋਂ ਪਾਸ ਕਰਾਉਣ ਲਈ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਦੇ ਅੰਕੜੇ ਅਤੇ ਅਨੁਮਾਨਾਂ ਨੂੰ ਅੰਤਿਮ ਕਰਨ ਲਈ ਸਮਾਂ ਘੱਟ ਰਹਿ ਗਿਆ ਹੈ। ਇਸ ਲਈ ਇਹ ਜਰੂਰੀ ਹੈ ਕਿ ਜਿਵੇਂ ਜਿਵੇਂ ਪ੍ਰਮੁੱਖ ਸਕੱਤਰ ਵਿੱਤ ਜੀ ਵਲੋਂ ਕਿਸੇ ਸਬੰਧਤ ਵਿਭਾਗ ਦੇ ਰੈਵਨਿਓ ਅਤੇ ਕੈਪੀਟਲ ਦੇ ਅੰਕੜੇ ਫਾਈਨਲ ਕੀਤੇ ਜਾਣਗੇ, ਉਹਨਾਂ ਅੰਕੜਿਆਂ ਨੂੰ ਉਸ ਦਿਨ ਹੀ ਜਾਂ ਅਗਲੇ ਦਿਨ IFMS ਵਿਚ ਅਪਡੇਟ/Enter ਕਰਨਾ ਯਕੀਨੀ ਬਣਾਇਆ ਜਾਵੇ।
3. ਵਿਸ਼ੇਸ਼ ਤੌਰ ਤੇ ਰਾਜ ਦੀਆਂ ਸੈਂਟਰਲੀ ਸਪਾਂਸਰਡ ਸਕੀਮਾਂ, ਸਟੇਟ ਸਕੀਮਾਂ, ਨਾਬਾਰਡ ਪ੍ਰੋਜੈਕਟਾਂ, ਦੂਸਰੇ ਕੈਪੀਟਲ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਦੇ ਅੰਕੜੇ ਜਿਵੇਂ ਜਿਵੇਂ ਫਾਈਨਲ ਹੁੰਦੇ ਜਾਣਗੇ ਉਹਨਾਂ ਦੀ IFMS ਵਿਚ ਐਂਟਰੀ/ਅਪਡੇਸ਼ਨ ਕਰਨ ਲਈ ਪਲਾਨਿੰਗ ਵਿਭਾਗ ਦੇ ਸਬੰਧਤ ਡਿਪਟੀ ਡਾਇਰੈਕਟਰ, ਸਬੰਧਤ ਵਿੱਤ ਖਰਚਾ ਸ਼ਾਖਾ ਨਾਲ ਤਾਲਮੇਲ ਕਰਨਗੇ ਅਤੇ ਜਿਵੇਂ ਜਿਵੇਂ ਹੀ ਯੋਜਨਾਬੰਦੀ ਵਿਭਾਗ ਵਲੋਂ ਰਾਜ ਦੀਆਂ ਸੈਂਟਰਲੀ ਸਪਾਂਸਰਡ ਸਕੀਮਾਂ, ਸਟੇਟ ਸਕੀਮਾਂ, ਨਾਬਾਰਡ ਪ੍ਰੋਜੈਕਟਾਂ, ਦੂਸਰੇ ਕੈਪੀਟਲ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਦੇ ਖਰਚੇ ਅੰਤਿਮ ਕੀਤੇ ਜਾਣਗੇ, ਉਸੇ ਦਿਨ ਇਨ੍ਹਾਂ ਅੰਤਿਮ ਅੰਕੜਿਆਂ ਸਬੰਧੀ ਸੂਚਨਾ ਸਬੰਧਤ ਡਿਪਟੀ ਡਾਇਰੈਕਟਰ ਯੋਜਨਾਬੰਦੀ ਵਿਭਾਗ ਵਲੋਂ ਡਾਇਰੈਕਟਰ ਐਸ.ਸੀ.ਐਸ ਪੀ ਕੰਪੋਨੈਂਟ ਨੂੰ ਉਪਲਬਧ ਕਰਵਾ ਦਿੱਤੀ ਜਾਵੇ, ਉਸ ਸਬੰਧੀ ਡਾਇਰੈਕਟਰ ਐਸ.ਸੀ.ਐਸ.ਪੀ. ਕੰਪੋਨੈਂਟ ਵਲੋਂ ਵੀ ਉਸੇ ਦਿਨ ਐਸ.ਸੀ.ਐਸ.ਪੀ. ਕੰਪੋਨੈਂਟ ਦੇ ਬਣਦੇ ਹਿੱਸੇ ਬਾਰੇ ਸਬੰਧਤ ਪ੍ਰਬੰਧਕੀ ਵਿਭਾਗ, ਯੋਜਨਾਬੰਦੀ ਵਿਭਾਗ ਅਤੇ ਸਬੰਧਤ ਵਿਤ ਖਰਚਾ ਸਾਖਾ ਨੂੰ ਸੂਚਿਤ ਕੀਤਾ ਜਾਵੇ ਅਤੇ ਨਾਲ ਹੀ ਐਸ.ਸੀ.ਐਸ.ਪੀ. ਕੰਪੋਨੈੱਟ ਦਾ ਬਣਦਾ ਹਿੱਸਾ ਆਈ.ਐਫ.ਐਮ.ਐਸ. ਸਿਸਟਮ ਵਿਚ ਅਪਲੋਡ/ਫੀਡ ਕਰਵਾਉਂਣ ਲਈ ਸਬੰਧਤ ਡਿਪਟੀ ਡਾਇਰੈਕਟਰ ਯੋਜਨਾਬੰਦੀ ਵਿਭਾਗ, ਡਾਇਰੈਕਟਰ ਐਸ.ਸੀ.ਐਸ.ਪੀ. ਕੰਪੋਨੈਂਟ ਅਤੇ ਸਬੰਧਤ ਵਿੱਤ ਖਰਚਾ ਸ਼ਾਖਾ ਵਲੋਂ ਆਪਸ ਵਿਚ ਤਾਲਮੇਲ ਕਰਕੇ ਸਿਸਟਮ ਵਿਚ ਅਪਡੇਟ ਕਰਵਾਉਂਣੇ ਵੀ ਯਕੀਨੀ ਬਣਾਏ ਜਾਣ।
ਬਜਟ ਅਫਸਰ
Download: PDF
Leave a Reply