ਦਫਤਰ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ
ਬਲਾਕ-ਈ, ਪੀ.ਐਸ.ਈ.ਬੀ. ਕੰਪਲੈਕਸ, ਵਿੱਦਿਆ ਭਵਨ, ਛੇਵੀਂ ਮੰਜਿਲ, ਫੇਜ਼-8, ਮੋਹਾਲੀ
ਫੋਨ ਨੰ. 0172-2212221
ਵੱਲ
ਸਮੂਹ ਜਿਲ੍ਹਾ ਸਿਖਿਆ ਅਫਸਰ (ਸੈ.ਸਿੱ),
ਸਮੂਹ ਸਕੂਲ ਮੁੱਖੀ ( ਵੈਬਸਾਈਟ ਰਾਹੀਂ )
ਸਬੰਧਤ ਅਧਿਆਪਕ( ਵੈਬਸਾਈਟ ਰਾਹੀਂ )
ਮੀਮੋ ਨੰ: SCERT,QP/UP/2019143183
ਮਿਤੀ:- 13.05.2019
ਵਿਸ਼ਾ :- ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਹਾੜੇ ਯਾਦ ਕਰਵਾਉਣ ਸਬੰਧੀ।
1.0 ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਜੀ।
2.0 ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਗਣਿਤ ਵਿਸ਼ੇ ਵਿੱਚ ਪਰਿਪੱਕਤਾ ਲਿਆਉਣ ਅਤੇ ਗਣਿਤ ਸਿੱਖਣ-ਸਿਖਾਉਣ ਲਈ ਪਹਾੜਿਆਂ ਦੀ ਜਾਣਕਾਰੀ ਅਤੇ ਯਾਦ ਹੋਣਾ ਬਹੁਤ ਜਰੂਰੀ ਹੈ। ਵਿਦਿਆਰਥੀਆਂ ਦੇ ਜੁਬਾਨੀ ਯਾਦ ਪਹਾੜੇ ਗਣਿਤ ਦੀ computational skill ਨੂੰ ਤੇਜ਼ ਕਰਨ ਅਤੇ ਗਣਿਤ ਸਿੱਖਣ ਪ੍ਰਤੀ ਉਤਸ਼ਾਹ ਵਧਾਉਣ ਲਈ ਸਹਾਈ ਹੁੰਦੇ ਹਨ। ਪਰ ਦੇਖਣ ਵਿੱਚ ਆਇਆ ਹੈ ਕਿ ਇਹ ਪ੍ਰਚਲਨ ਦਿਨੋ ਦਿਨ ਘੱਟ ਰਿਹਾ ਹੈ, ਇਸ ਲਈ ਪਹਾੜਿਆਂ ਨੂੰ ਜੁਬਾਨੀ ਯਾਦ ਕਰਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਮੁੱਖੀ ਅਤੇ ਮੈਥ ਪੜਾਉਂਦੇ ਅਧਿਆਪਕ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਨ।
(1) ਵਿਦਿਆਰਥੀ ਨੂੰ ਘੱਟ ਤੋਂ ਘੱਟ ਵੀਹ ਤੱਕ ਦੂਹਰੇ ਪਹਾੜੇ, 1 ਤੋਂ 30 ਤੱਕ ਸੰਖਿਆਵਾਂ ਦੇ ਵਰਗ ਅਤੇ ਘਣ ਜੁਬਾਨੀ ਯਾਦ ਕਰਵਾਉਣ ਲਈ ਰੋਜਾਨਾ ਪੰਜ ਮਿੰਟ ਦੁਹਰਾਈ ਕਰਵਾਈ ਜਾ ਸਕਦੀ ਹੈ ਜਾਂ ਜਦੋਂ ਕਿਸੇ ਹੋਰ ਅਧਿਆਪਕ ਦੀ ਛੇਵੀਂ ਤੋਂ ਅੱਠਵੀਂ) adjustment ਲਗਾਈ ਜਾਂਦੀ ਹੈ ਤਾਂ ਉਹ ਵਿਦਿਆਰਥੀਆਂ ਨੂੰ ਪਹਾੜਿਆਂ ਦੀ drill ਅਤੇ dodging of tables (ਟੋਕਵੇਂ ਪਹਾੜੇ) ਕਰਵਾ ਸਕਦੇ ਹਨ।
(2) ਛੁੱਟੀ ਹੋਣ ਤੋਂ 5 ਮਿੰਟ ਪਹਿਲਾਂ ਮਿਡਲ ਸਕੂਲਾਂ ਵਿੱਚ ਸਾਰੇ ਵਿਦਿਆਰਥੀਆਂ ਨੂੰ ਇੱਕਠੇ ਕਰਕੇ ਪਹਾੜਿਆਂ ਦੀ drill ਕਰਵਾਈ ਜਾਵੇ ਜੋ ਕਿ ਚੰਗੀ ਰਵਾਇਤੀ ਪ੍ਰਥਾ ਹੈ।
(3) ਅਧਿਆਪਕ ਵਿਦਿਆਰਥੀਆਂ ਨੂੰ ਪਹਾੜਿਆਂ ਦਾ ਅਭਿਆਸ ਕਰਵਾਉਣ ਲਈ ਜਮਾਤਾਂ ਵਿੱਚ ਵਿਦਿਆਰਥੀਆਂ ਨੂੰ ਚਾਰਟ ਬਣਾਉਣ ਲਈ ਉਤਸਾਹਿਤ ਕਰ ਸਕਦੇ ਹਨ ਅਤੇ ਗਣਿਤ ਦੀ H.W. ਕਾਪੀ ਦੇ ਪਹਿਲੇ ਜਾਂ ਆਖਰੀ ਸਫੇ ਤੇ ਪਹਾੜਿਆਂ ਦਾ flash card ਬਣਾ ਕੇ ਚਿਪਕਾ ਸਕਦੇ ਹਨ।
(4) ਵਿਦਿਆਰਥੀਆਂ ਕੋਲੋਂ ਪਹਾੜਿਆਂ ਦੀ Table Book (ਕੈਦਾ) ਬਣਵਾਇਆ ਜਾ ਸਕਦਾ ਹੈ।
(5) ਪਹਾੜਿਆਂ ਤੇ ਵਿਦਿਆਰਥੀ ਦੀ ਪਕੜ ਲਈ ਹੋਰ ਵੀ ਸੰਜੀਦਗੀ ਲਿਆਉਣ ਲਈ ਸਮੂਹ ਸਕੂਲਾਂ ਵਿੱਚ ਮਈ 28, 2019 ਦੁਪਹਿਰ ਤੋਂ ਬਾਅਦ ਸਕੂਲ ਪੱਧਰ ਤੇ ਪਹਾੜਿਆਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਹਰੇਕ ਵਿਦਿਆਰਥੀ ਨੂੰ ਭਾਗ ਲੈਣਾ ਜਰੂਰੀ ਹੋਵੇਗਾ। ਇਸ ਮੁਕਾਬਲੇ ਵਾਲੇ ਦਿਨ ਉਚੇਚੇ ਤੌਰ ਤੇ community participation ਕਰਵਾਈ ਜਾਵੇ ਅਤੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਣ ਲਈ SMC ਵੱਲੋਂ ਹਰੇਕ ਜਮਾਤ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਜਾ ਸਕਦਾ ਹੈ।
ਡਾਇਰੈਕਟਰ
ਐਸ.ਸੀ.ਈ.ਆਰ.ਟੀ, ਪੰਜਾਬ
Download: PDF
Leave a Reply