ਦਫ ਡਾਇਰੈਕਟਰ,ਐਸ.ਸੀ.ਈ.ਆਰ.ਟੀ,ਪੰਜਾਬ
ਪੰ.ਸ.ਸਿ.ਬੋ.ਕੰਪਲੈਕਸ ,ਈ ਬਲਾਕ ,6ਵੀਂ ਮੰਜਿਲ, ਸੈਕਟਰ-68,ਐਸ.ਏ.ਐਸ.ਨਗਰ
ਵੱਲ:
ਸਮੂਹ ਜਿਲ੍ਹਾ ਸਿੱਖਿਆ ਅਫਸਰ ਐ.ਸਿ/ਸੈ/ਸਿ.) ਈ ਮੇਲ ਰਾਹੀਂ
ਸਮੂਹ ਸਕੂਲ ਮੁੱਖੀ (ਸ.ਸ.ਮਿ/ਸਹ/ਸ.ਸ.ਸ/ਆ.ਸ) (ਵੈਬ ਸਾਇਟ ਰਾਹੀਂ)
ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ
ਮੀਮੋਨੰ. 1/1-2016(ਮੁਲਾਂਕਣ)
ਮਿਤੀ:ਐਸ.ਏ.ਐਸ ਨਗਰ, 06-05-2019
ਵਿਸ਼ਾ: ਪੰਜਵੀਂ ਅਤੇ ਅੱਠਵੀਂ ਜਮਾਤ ਲਈ ਮੁੜ ਮੁਲਾਂਕਣ (ਰੀ ਅਪੀਅਰ) ਮਈ,2019 ਸੰਬਧੀ ਹਦਾਇਤਾਂ।
ਆਮ ਹਦਾਇਤਾਂ:
1. ਰੀ ਅਪੀਅਰ ਮਈ-2019 ਲਈ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਰਾਜ ਪੱਧਰੀ ਲਰਨਿੰਗ ਆਊਟਕੰਮ ਇਵੈਲੂਏਸ਼ਨ ਸਿਸਟਮ ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਅਤੇ 11 ਆਦਰਸ਼ ਸਕੂਲ(ਪੰ.ਸ.ਸਿ.ਬੋ.) ਦੇ . ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਰਾਜ ਦੇ ਸਮੂਹ ਸਰਕਾਰੀ ਸਕੂਲਾਂ ਅਤੇ 11 ਆਦਰਸ਼ ਸਕੂਲ(ਪੰ.ਸ.ਸਿ.ਬੋ.) ਦੇ ਵਿਦਿਆਰਥੀਆਂ ਲਈ ਹੀ ਮੁਲਾਂਕਣ ਟੂਲ ਦਫ.ਐਸ.ਸੀ.ਈ.ਆਰ.ਟੀ, ਪੰਜਾਬ ਵੱਲੋਂ ਕੇਂਦਰੀਕ੍ਰਿਤ ਪ੍ਰਣਾਲੀ ਰਾਹੀਂ ਮੁਹਇਆ ਕਰਵਾਏ ਜਾਣਗੇ।
2. ਪੰਜਵੀਂ ਅਤੇ ਅੱਠਵੀਂ ਜਮਾਤ ਦੇ ਰਾਜ ਪੱਧਰੀ ਲਰਨਿੰਗ ਆਊਟਕੰਮ ਇਵੈਲੂਏਸ਼ਨ ਸਿਸਟਮ ਰਾਹੀਂ ਮੁੜ ਮੁਲਾਂਕਣ(ਰੀ ਅਪੀਅਰ) 21,ਮਈ 2019 ਤੋਂ ਜਾਰੀ ਕੀਤੀ ਗਈ ਡੇਟਸ਼ੀਟ ਅਨੁਸਾਰ ਕਰਵਾਇਆ ਜਾਵੇ। ਮੁੜ ਮੁਲਾਂਕਣ ਮਈ-2019 ਵਿੱਚ ਉਹ ਹੀ ਵਿਦਿਆਰਥੀ ਅਪੀਅਰ ਹੋਣਗੇ ਜਿਨਾਂ ਦੀ ਮਾਰਚ,2019 ਵਿੱਚ ਕਿਸੇ ਵਿਸ਼ੇ ਵਿੱਚ ਅਪੀਅਰ ਆਈ ਹੈ ਜਾਂ ਕਿਸੇ ਕਾਰਨ ਗੈਰਹਾਜ਼ਰ ਰਹੇ ਹਨ। ਜਿਕਰਯੋਗ ਹੈ ਕਿ ਮੁੱਖ ਵਿਸ਼ਿਆਂ ਵਿੱਚੋਂ ਜਿਸ ਵਿਸ਼ੇ ਵਿੱਚ ਅਪੀਅਰ ਆਈ ਹੈ ਕੇਵਲ ਉਸ ਵਿਸ਼ੇ ਦਾ ਹੀ ਮੁੜ ਮੁਲਾਂਕਣ ਕੀਤਾ ਜਾਵੇਗਾ। ਉਦਾਹਰਣ ਦੇ ਤੌਰ ਤੇ ਕਿਸੇ ਵਿਦਿਆਰਥੀ ਦੀ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਵਿੱਚ ਵੀ ਅਪੀਅਰ ਹੈ ਤਾਂ ਉਹ ਵਿਦਿਆਰਥੀ ਕੇਵਲ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਦੇ ਹੀ ਮੁੜ ਮੁਲਾਂਕਣ ਵਿੱਚ ਅਪੀਅਰ ਹੋਵੇਗਾ।
3. ਮੁਲਾਂਕਣ ਲਈ ਸਿਲੇਬਸ ਐਸ.ਏ-2 ਦਾ 80% ਅਤੇ ਐਸ.ਏ-ਦਾ 20% (ਅਪ੍ਰੈਲ ਅਤੇ ਮਈ) ਸ਼ੈਸ਼ਨ 2018-19 ਅਨੁਸਾਰ ਹੋਵੇਗਾ।
4. ਮੁੜ ਮੁਲਾਂਕਣ (ਰੀ ਅਪੀਅਰ) ਮਈ,2019 ਲਈ ਪੰਜਵੀਂ ਜਮਾਤ ਲਈ ਮੁਲਾਂਕਣ ਕੇਂਦਰ, ਸੈਂਟਰ ਸਕੂਲ ਅਤੇ ਅੱਠਵੀਂ ਜਮਾਤ ਲਈ ਮੁਲਾਂਕਣ ਕੇਂਦਰ ਕਲੱਸਟਰ ਸਕੂਲ ਬਣਾਏ ਜਾਣ ਦੀ ਤਜ਼ਵੀਜ ਹੈ।
5. ਮੁੜ ਮੁਲਾਂਕਣ ਅਪੀਅਰ) ਮਈ,2019 ਲਈ ਪੰਜਵੀਂ ਅਤੇ ਅੱਠਵੀਂ ਦੇ ਸਮੂਹ ਸਰਕਾਰੀ ਸਕੂਲਾਂ ਅਤੇ 11 ਆਦਰਸ਼ ਸਕੂਲ(ਪੰ.ਸ.ਸਿ.ਬੋ.) ਦੇ ਵਿਦਿਆਰਥੀਆਂ ਲਈ ਪੰਜਵੀਂ ਜਮਾਤ ਦੇ ਪੰਜ ਵਿਸ਼ੇ ਪੰਜਾਬੀ (ਪਹਿਲੀ ਭਾਸ਼ਾ),ਹਿੰਦੀ (ਦੂਜੀ ਭਾਸ਼ਾ),ਅੰਗਰੇਜ਼ੀ,ਗਣਿਤ ਅਤੇ ਵਾਤਾਵਰਨ ;ਇਸੇ ਤਰ੍ਹਾਂ ਅੱਠਵੀਂ ਜਮਾਤ ਦੇ ਛੇ ਵਿਸ਼ੇ ਪੰਜਾਬੀ ਪਹਿਲੀ ਭਾਸ਼ਾ), ਹਿੰਦੀ ਦੂਜੀ ਭਾਸ਼ਾ,ਅੰਗਰੇਜ਼ੀ,ਗਣਿਤ ,ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਮੂਲਾਂਕਣ ਟੂਲ ਦਫ.ਐਸ.ਸੀ.ਈ.ਆਰ.ਟੀ,ਪੰਜਾਬ ਵੱਲੋਂ ਮੁਹਇਆ ਕਰਵਾਏ ਜਾਣਗੇ । ਬਾਕੀ ਰਹਿੰਦੇ ਵਿਸ਼ਿਆਂ ਦੇ ਮੁਲਾਂਕਣ ਟੂਲ ਸਕੂਲ ਪੱਧਰ ਤੇ ਸੰਬਧਤ ਅਧਿਆਪਕ ਵੱਲੋਂ ਹੀ ਤਿਆਰ ਕੀਤੇ ਜਾਣਗੇ। ਇਸੇ ਤਰ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ (children with Special Needs) ਲਈ ਵੀ ਮੁਲਾਂਕਣ ਟੂਲ ਸਕੂਲ ਪੱਧਰ ਤੇ ਸੰਬਧਤ ਅਧਿਆਪਕ ਵੱਲੋਂ ਹੀ ਤਿਆਰ ਕੀਤੇ ਜਾਣਗੇ।
6. ਮੁੜ ਮੁਲਾਂਕਣ(ਰੀ ਅਪੀਅਰ) ਮਈ,2019 ਲਈ ਪੰਜਵੀਂ ਜਮਾਤ ਦਾ ਮੁਲਾਂਕਣ ਸੰਬਧਤ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਅਤੇ ਅੱਠਵੀ ਜਮਾਤ ਦਾ ਮੁਲਾਂਕਣ ਜਿਲਾ ਸਿੱਖਿਆ ਅਫਸਰ (ਸੈ.ਸਿ) ਵੱਲੋਂ ਕੰਡਕਟ ਕਰਵਾਇਆ ਜਾਵੇਗਾ।
7. ਮੁੜ ਮੁਲਾਂਕਣ(ਰੀ ਅਪੀਅਰ) ਮਈ,2019 ਕੰਡਕਟ ਕਰਵਾਉਣ ਲਈ ਹੇਠ ਲਿਖੇ ਅਨੁਸਾਰ ਪ੍ਰਬੰਧਕੀ ਢਾਂਚਾ ਤਿਆਰ ਕੀਤਾ ਜਾਵੇਗਾ : ਅੱਠਵੀਂ ਜਮਾਤ ਲਈ ਕਲੱਸਟਰ ਮੁੱਖੀ ਇਸ ਮੁਲਾਂਕਣ ਲਈ ਕੇਂਦਰ ਕੰਟਰੋਲਰ ਹੋਣਗੇ। ਜੇਕਰ ਕਲੱਸਟਰ ਸਕੂਲ ਦੇ ਪ੍ਰਿੰਸੀਪਲ ਦੀ ਪੋਸਟ ਖਾਲੀ ਹੈ ਤਾਂ ਉਸ ਸਕੂਲ ਦੀਆਂ ਡੀ.ਡੀ.ਓ ਪਾਵਰਜ਼ ਓਪਰੇਟ ਕਰਨ ਵਾਲਾ ਸਕੂਲ ਮੁੱਖੀ ਇਨ੍ਹਾਂ ਮੁਲਾਂਕਣ ਕੇਂਦਰਾਂ ਦਾ ਕੇਂਦਰ ਕੰਟਰੋਲਰ ਹੋਵੇਗਾ। ਕੇਂਦਰ ਕੰਟਰੋਲਰ
ਇਸ ਮੁਲਾਂਕਣ ਨੂੰ ਹਰ ਤਰ੍ਹਾਂ ਨਾਲ ਸੂਚਾਰੂ ਢੰਗ ਨਾਲ ਕੰਡਕਟ ਕਰਵਾਉਣ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਨੂੰ ਲੋੜੀਂਦਾ ਸਹਿਯੋਗ ਦੇਣਗੇ। ਇਸੇ ਤਰਾਂ ਪੰਜਵੀਂ ਜਮਾਤ ਲਈ ਸੈਂਟਰ ਹੈੱਡ ਟੀਚਰ ਕੇਂਦਰ ਇੰਚਾਰਜ . ਅਤੇ ਸੰਬਧਤ ਬਲਾਕ ਪ੍ਰਾਇਮਰੀ ਅਫਸਰ ਕੇਂਦਰ ਕੰਟਰੋਲਰ ਹੋਣਗੇ। ਬਲਾਕ ਪ੍ਰਾਇਮਰੀ ਅਫਸਰ ਇਸ ਮੁਲਾਂਕਣ ਨੂੰ ਹਰ ਤਰ੍ਹਾਂ ਨਾਲ ਸੂਚਾਰੂ ਢੰਗ ਨਾਲ ਕੰਡਕਟ ਕਰਵਾਉਣ ਅਤੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਨੂੰ ਲੋੜੀਂਦਾ ਸਹਿਯੋਗ ਦੇਣਗੇ।
8. ਪੰਜਵੀਂ ਜਮਾਤ ਲਈ ਸੁਪਰਡੰਟ ਅਤੇ ਨਿਗਰਾਨ ਅਮਲਾ ਅੱਪਰ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਅਤੇ ਅੱਠਵੀਂ ਜਮਾਤ ਲਈ ਸੁਪਰਡੰਟ ਅਤੇ ਨਿਗਰਾਨ ਅਮਲਾ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਪਹਿਲ ਦੇ ਆਧਾਰ ਤੇ ਲਗਾਇਆ ਜਾਵੇ। ਨਿਗਰਾਨ ਅਮਲੇ ਦੀ ਡਿਊਟੀਆਂ ਸੰਬਧਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ./ਐ.ਸਿ.) ਵੱਲੋਂ ਮੁਲਾਂਕਣ ਕੇਂਦਰ ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਲਗਾਉਣਾ ਯਕੀਨੀ ਬਣਾਇਆ ਜਾਵੇ।
9. ਪੰਜਵੀਂ ਅਤੇ ਅੱਠਵੀਂ ਜਮਾਤ ਦੇ ਮੁੜ-ਮੁਲਾਂਕਣ ਮਈ-2019 ਲਈ ਪ੍ਰਸ਼ਨ ਪੱਤਰ ਕਮ ਉੱਤਰ ਪੱਤਰੀਆਂ ਦਫਤਰ ਐਸ.ਸੀ.ਈ.ਆਰ.ਟੀ , ਪੰਜਾਬ ਵੱਲੋਂ 10% ਵਾਧੇ ਸਮੇਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਵੱਲੋਂ ਅੱਠਵੀਂ ਅਤੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਵੱਲੋਂ ਪੰਜਵੀਂ ਜਮਾਤ ਲਈ ਜਿਲ੍ਹੇ ਵਿੱਚ ਨਿਰਧਾਰਤ ਇੱਕ ਕੇਂਦਰ ਉੱਪਰ ਗਿਣਤੀ ਮੁਤਾਬਿਕ ਪਹੁੰਚਾ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੀ ਅੱਗੋਂ ਵਿਸ਼ਾਵਾਰ ਅਤੇ ਗਿਣਤੀ ਅਨੁਸਾਰ ਵੰਡ ਕਰਨਾ ਅਤੇ ਸਥਾਪਿਤ ਕੀਤੇ ਗਏ ਮੁਲਾਂਕਣ ਕੇਂਦਰਾ ਉੱਪਰ ਸੁਰੱਖਿਅਤ ਪਹੁੰਚਾਉਣਾ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਅਤੇ ਜਿਲਾ ਸਿੱਖਿਆ ਅਫਸਰ (ਐ.ਸਿ.) ਦੀ ਜਿੰਮੇਵਾਰੀ ਹੋਵੇਗੀ।
10. ਪੰਜਵੀਂ ਜਮਾਤ ਦੇ ਮੁਲਾਕਣ ਪੇਪਰਾਂ ਦੀ ਵੰਡ ਦਾ ਕੰਮ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਅਤੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਵਲੋਂ ਨਿਯੁਕਤ ਨੋਡਲ ਅਫਸਰ ਕਰਣਗੇ। ਅਤੇ ਅੱਠਵੀ ਜਮਾਤ ਦੇ ਮੁਲਾਂਕਣ ਪੇਪਰ ਵੰਡਣ ਦਾ ਕੰਮ ਜਿਲਾ ਸਿੱਖਿਆ ਅਫਸਰ (ਸੈ.ਸਿ.) ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਵੱਲੋਂ ਨਿਯੁਕਤ ਨੋਡਲ ਅਫਸਰ ਕਰਣਗੇ।
11. ਦੋਵਾਂ ਜਮਾਤਾਂ ਦੇ ਕਿਸੇ ਵੀ ਵਿਸ਼ੇ ਦਾ ਪੇਪਰ ਹੋਣ ਤੋਂ ਅਗਲੇ ਦਿਨ ਹੀ ਉਸ ਪੇਪਰ ਦੀ ਮਾਰਕਿੰਗ ਕੀਤੀ ਜਾਵੇਗੀ ਜਿਸ ਲਈ ਡਿਉਟੀਆਂ ਪਹਿਲਾਂ ਤੋਂ ਹੀ ਸੰਬਧਤ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ/ਐ.ਸਿ.) ਵੱਲੋਂ ਲਗਾਏ ਜਾਣ ਦੀ ਤਜਵੀਜ ਹੈ ਵਿਦਿਆਰਥੀਆਂ ਦੁਆਰਾ ਹੱਲ ਕੀਤੀਆਂ ਗਈਆਂ ਉੱਤਰ ਪੱਤਰੀਆਂ ਦਾ ਮੁਲਾਂਕਣ(ਮਾਰਕਿੰਗ) ਪੰਜਵੀਂ ਜਮਾਤ ਲਈ ਬਲਾਕ ਪੱਧਰ ਤੇ ਬੀ.ਪੀ.ਓਜ਼ ਦੀ ਅਗਵਾਈ ਵਿੱਚ ਅੰਤਰ ਬਲਾਕ ਅਤੇ ਅੱਠਵੀਂ ਜਮਾਤ ਦਾ ਅੰਤਰ-ਕਲੱਸਟਰ ਪੱਧਰ ਤੇ ਕਲੱਸਟਰ ਪ੍ਰਿੰਸੀਪਲ ਦੀ ਅਗਵਾਈ ਵਿੱਚ ਹੋਵੇਗਾ। ਇਹ ਯਕੀਨੀ ਬਣਾਇਆ ਜਾਵੇ ਕਿ ਪੰਜਵੀਂ ਅਤੇ , ਅੱਠਵੀਂ ਜਮਾਤ ਦੀ ਉੱਤਰ ਪੱਤਰੀਆਂ ਦੀ ਮਾਰਕਿੰਗ ਸਮੇਂ ਮਾਰਕਿੰਗ ਸਟਾਫ ਦੀ ਨਿਯੁਕਤੀ ਇਸ ਢੰਗ ਨਾਲ ਕੀਤੀ ਜਾਵੇ ਤਾਂ ਜੋ ਉਨ੍ਹਾਂ ਵੱਲੋਂ ਆਪਣੇ ਪੜਾਏ ਹੋਏ ਵਿਦਿਆਰਥੀਆਂ ਦੀਆਂ ਉਤੱਰ ਪੱਤਰੀਆਂ ਇਸ ਮਾਰਕਿੰਗ ਵਿੱਚ ਸ਼ਾਮਿਲ ਨਾ ਹੋ ਸੱਕਣ।ਮਾਰਕਿੰਗ ਸਮੇਂ ਏ ਬਲਾਕ ਦੀ ਮਾਰਕਿੰਗ ਬੀ ਬਲਾਕ ਵਿੱਚ ਅਤੇ ਏ , ਕਲਸਟਰ ਦੀ ਬੀ ਕਲੱਸਟਰ ਵਿੱਚ ਮਾਰਕਿੰਗ ਕਰਵਾਈ ਜਾਵੇ | ਅਣਗਹਿਲੀ ਦੀ ਸੂਰਤ ਵਿੱਚ ਕੇਂਦਰ ਕੰਟਰੋਲਰ ਅਤੇ ਸੰਬਧਤ ਜਿਲ੍ਹਾ ਸਿੱਖਿਆ ਅਫਸਰ ਨਿਰੋਲ ਤੌਰ ਤੇ ਜਿੰਮੇਵਾਰ ਹੋਣਗੇ।
12. ਪੰਜਵੀਂ ਜਮਾਤ ਦਾ ਮੁਲਾਂਕਣ ਪੇਪਰ ਪੂਰਾ ਹੋਣ ਤੇ ਪ੍ਰਸ਼ਨ-ਪੱਤਰ-ਕਮ-ਉਤਰ ਪੱਤਰੀਆਂ ਦਾ ਸੀਲਡ ਪੈਕਟ ਸੰਬਧਤ ਬੀ.ਪੀ.ਈ.ਓ ਕੋਲ ਜਮਾਂ ਹੋਵੇਗਾ। ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਅਤੇ ਨੋਡਲ ਅਫਸਰ ਪੇਪਰ ਇੱਕਤਰ ਕੇਂਦਰ ਬਣਾਉਣਗੇ । ਮੁਲਾਂਕਣ ਪੇਪਰ ਜਮਾਂ ਹੋਣ ਤੋਂ ਅਗਲੇ ਦਿਨ ਹੀ ਉਸਦੀ ਮਾਰਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਸਮੇਂ ਸਿਰ ਨਤੀਜਾ ਐਲਾਨਿਆ ਜਾ ਸਕੇ । ਜਿਲ੍ਹਾ ਸਿੱਖਿਆ ਅਫਸਰ (ਐ.ਸਿ.) , ਨੋਡਲ ਅਫਸਰ ਅਤੇ ਬੀ.ਪੀ.ਈ.ਓ. ਦੀ ਸਹਾਇਤਾ ਨਾਲ ਪਹਿਲਾਂ ਹੀ ਮਾਰਕਿੰਗ ਸਟਾਫ ਦਾ ਪ੍ਰਬੰਧ ਕਰ ਲੈਣ ਤਾਂ ਜੋ ਨਤੀਜਾ ਤਿਆਰ | ਕਰਨ ਵਿੱਚ ਦੇਰੀ ਨਾ ਹੋ ਸਕੇ।
13. ਅੱਠਵੀਂ ਜਮਾਤ ਦਾ ਮੁਲਾਂਕਣ ਪੇਪਰ ਪੂਰਾ ਹੋਣ ਤੇ ਪ੍ਰਸ਼ਨ-ਪੱਤਰ-ਕਮ-ਉਤਰ ਪੱਤਰੀਆਂ ਦਾ ਸੀਲਡ ਪੈਕਟ ਸੰਬਧਤ ਕਲੱਸਟਰ ਪ੍ਰਿੰਸੀਪਲ ਕੋਲ ਜਮਾਂ ਹੋਵੇਗਾ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਅਤੇ ਨੋਡਲ ਅਫਸਰ ਪੇਪਰ ਇੱਕਤਰ ਕੇਂਦਰ ਬਣਾਉਣਗੇ । ਮੁਲਾਂਕਣ ਪੇਪਰ ਜਮਾਂ ਹੋਣ ਤੋਂ ਅਗਲੇ ਦਿਨ ਹੀ ਉਸਦੀ ਮਾਰਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਸਮੇਂ ਸਿਰ ਨਤੀਜਾ ਐਲਾਨਿਆ ਜਾ ਸਕੇ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਨੋਡਲ ਅਫਸਰ ਅਤੇ ਕੱਲਸਟਰ ਪ੍ਰਿੰਸੀਪਲ ਦੀ ਸਹਾਇਤਾ ਨਾਲ ਪਹਿਲਾਂ ਹੀ ਮਾਰਕਿੰਗ ਸਟਾਫ ਦਾ ਪ੍ਰਬੰਧ ਕਰ ਲੈਣ ਤਾਂ ਜੋ ਨਤੀਜਾ ਤਿਆਰ ਕਰਨ ਵਿੱਚ ਦੇਰੀ ਨਾ ਹੋ ਸਕੇ।
14. ਪੰਜਵੀਂ ਜਮਾਤ ਦੀ ਪ੍ਰਸ਼ਨ ਪੱਤਰ ਕਮ ਉੱਤਰ ਪੱਤਰੀਆਂ ਦੀ ਮਾਰਕਿੰਗ ਜਿਲ੍ਹਾ ਸਿੱਖਿਆ ਅਫਸਰ(ਐ.ਸਿ.) ਦੀ ਦੇਖ ਰੇਖ ਵਿੱਚ ਬਲਾਕ ਪੱਧਰ ਤੇ ਪ੍ਰਾਇਮਰੀ ਅਧਿਆਪਕਾਂ ਦੁਆਰਾ ਕੀਤੀ ਜਾਵੇਗੀ। ਅੱਠਵੀਂ ਕਲਾਸ ਦੀ ਪ੍ਰਸ਼ਨ ਪੱਤਰ ਕਮ ਉੱਤਰਪਤੱਰੀਆਂ ਦੀ ਮਾਰਕਿੰਗ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਦੀ ਦੇਖਰੇਖ ਵਿੱਚ ਕਲੱਸਟਰ ਪੱਧਰ ਤੇ ਹੋਵੇਗੀ। ਪੜੋ ਪੰਜਾਬ, ਪੜਾਓ ਪੰਜਾਬ ਪ੍ਰੋਜੈਕਟ ਅਧੀਨ ਕੰਮ ਕਰ ਰਹੇ ਸਮੂਹ ਡੀ.ਐਮ ਅਤੇ ਬੀ.ਐਮ ਇਸ ਮੁਲਾਂਕਣ ਦੇ ਕੰਡਕਸ਼ਨ ਅਤੇ ਮਾਰਕਿੰਗ ਦੀ ਮੋਨਿਟਰਿੰਗ ਕਰਨਗੇ ।
15. ਲਿਖਣ ਤੋਂ ਅਸਮਰੱਥ ਵਿਦਿਆਰਥੀਆਂ ਲਈ ਸਹਾਇਕ ਲਿਖਾਰੀ ਵੱਜੋਂ ਪੰਜਵੀਂ ਜਮਾਤ ਲਈ ਚੌਥੀ ਜਮਾਤ ਵਿੱਚ ਪੜ੍ਹ ਰਿਹਾ ਵਿਦਿਆਰਥੀ ਅਤੇ ਅੱਠਵੀਂ ਜਮਾਤ ਲਈ ਸੱਤਵੀਂ ਜਮਾਤ ਦਾ ਵਿਦਿਆਰਥੀ ਸੰਬਧਤ ਜਿਲ੍ਹਾ ਸਿੱਖਿਆ ਅਫਸਰ ਦੀ ਪੂਰਵ ਪ੍ਰਵਾਨਗੀ ਨਾਲ ਲਿਆ ਜਾ ਸੱਕਦਾ ਹੈ। ਵਿਸ਼ੇਸ਼ ਹਾਲਤਾਂ ਵਿੱਚ ਇਹ ਪ੍ਰਵਾਨਗੀ ਸੰਬਧਤ ਕੇਂਦਰ ਕੰਟਰੋਲਰ / ਕੇਂਦਰ ਸੁਪਰਡੰਟ ਤੋਂ ਸੰਬਧਤ ਜਿਲ੍ਹਾ ਸਿੱਖਿਆ ਅਫਸਰ ਦੇ ਧਿਆਨ ਵਿੱਚ ਲਿਆ ਕੇ ਲਈ ਜਾ ਸਕਦੀ ਹੈ।
16.ਸਮੇਂ ਸਮੇਂ ਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿਐ.ਸਿ.) ਮੁਲਾਂਕਣ ਕੇਂਦਰਾਂ ਦੀ ਵਿਜਿਟ ਕਰਣਗੇ, ਰਿਪੋਰਟ ਅਤੇ ਰੋਜਾਨਾ ਹਾਜ਼ਰੀ ਡਾਇਰੈਕਟਰ ਐਸ.ਸੀ.ਈ.ਆਰ.ਟੀ.ਨੂੰ ਈ ਮੇਲ scertevaluation@gmail.com ਰਾਹੀਂ ਭੇਜਣਾ ਯਕੀਨੀ ਬਣਾਇਆ ਜਾਵੇ।
ਰੋਲ ਨੂੰ ਅਤੇ ਨਤੀਜਾ ਤਿਆਰ ਕਰਨ ਸੰਬਧੀ ਹਦਾਇਤਾਂ:
17. ਪੰਜਵੀ ਅਤੇ ਅੱਠਵੀਂ ਜਮਾਤ ਦੇ ਉਕਤ ਮੁੜ ਮੁਲਾਂਕਣ ਮਈ-2019 ਲਈ ਰੋਲ ਨੰ.ਮਾਰਚ-2019 ਵਾਲੇ ਹੀ ਹੋਣਗੇ। ਸੰਬਧਤ ਸਕੂਲ (ਜਿੱਥੇ ਵਿਦਿਆਰਥੀ ਦਾਖਲ ਹੈ) ਦੀ school/office Login id ਤੇ ਹੀ ਮਾਰਕਿੰਗ ਉਪਰੰਤ ਪ੍ਰਾਪਤ ਅੰਕ ਅਪਲੋਡ ਕਰਨਾ ਯਕੀਨੀ ਬਣਾਉਣਗੇ। ਨਤੀਜਾ ਤਿਆਰ ਹੋਣ ਤੇ ਇਸੇ ਪੋਟਰਲ ਤੋਂ ਈ ਸਰਟੀਫਿਕੇਟ ਜਾਰੀ ਕੀਤੇ ਜਾ ਸਕਦੇ ਹਨ। ਨਤੀਜੇ ਵਾਲੇ ਦਿਨ ਭਾਵ 31-05-2019 ਨੂੰ ਸੰਬਧਤ ਸਕੂਲ ਮੁੱਖੀ ਵੱਲੋਂ ਪ੍ਰਤੀ ਹਸਤਾਖਰ ਕਰਕੇ ਇਹ ਸਰਟੀਫਿਕੇਟ ਵਿਦਿਆਰਥੀਆਂ ਨੂੰ ਦੇਣਾ ਯਕੀਨੀ ਬਣਾਇਆ ਜਾਵੇ।
18. ਪੰਜਵੀਂ ਜਮਾਤ ਲਈ ਬਲਾਕ ਪੱਧਰ ਤੇ ਅਤੇ ਅੱਠਵੀਂ ਜਮਾਤ ਲਈ ਕਲੱਸਟਰ ਪੱਧਰ ਤੇ ਮਾਰਕਿੰਗ ਉਪਰੰਤ ਵਿਦਿਆਰਥੀ ਵੱਲੋਂ ਪ੍ਰਾਪਤ ਅੰਕ epunjabschool.gov.in ਤੇ ਸੰਬਧਤ ਸਕੂਲ ਦੀ school/office Login id ਜੋਕਿ ਪਹਿਲਾਂ ਤੋਂ ਹੀ ਅਲਾਟ ਕੀਤੀ ਗਈ ਹੈ ਤੇ ਅਪਲੋਡ ਕੀਤੇ ਜਾਣ ।ਇਹ ਅੰਕ ਇਸ ਪੋਰਟਲ ਤੇ ਮਿਤੀ 2805-2019 ਤੱਕ ਹਰ ਹਾਲਤ ਵਿੱਚ ਅਪਲੋਡ ਕੀਤੇ ਜਾਣ ਤਾਂ ਜੋ ਮਿਤੀ 31-05-2019 ਨੂੰ ਨਤੀਜਾ ਤਿਆਰ ਕੀਤਾ ਜਾ ਸਕੇ। ਮਿਤੀ 31-05-2019 ਨੂੰ ਇਸੇ ਪੋਟਰਲ ਤੇ ਵਿਦਿਆਰਥੀਆਂ ਦੇ ਈ ਸਰਟੀਫਿਕੇਟ ਉਪੱਬਧ ਹੋਣਗੇ ਜੋ ਕਿ ਇਸੇ ਦਿਨ ਮਾਪੇ ਅਧਿਆਪਕ ਮਿਲਣੀ ਦੌਰਾਨ ਸਕੂਲ ਮੁਖੀ ਵੱਲੋਂ ਪ੍ਰਤੀ ਹਸਤਾਖਰ ਕਰਕੇ ਵਿਦਿਆਰਥੀਆਂ ਨੂੰ ਦੇ ਦਿੱਤੇ ਜਾਣ।
19. ਇਸ ਤੋਂ ਇਲਾਵਾ The Right of Children To Free And Compulsory Education(Amendment) Act,2019( No.1 of 2019) ਅਨੁਸਾਰ ਜੇਕਰ ਕੋਈ ਵਿਦਿਆਰਥੀ ਇਸ ਮੁੜ ਮੁਲਾਂਕਣ ਵਿੱਚ ਪਾਸ ਨਹੀਂ ਹੁੰਦਾ ਹੈ ਤਾਂ ਉਸਨੂੰ ਉਸੇ ਜਮਾਤ ਵਿੱਚ Detain ਕੀਤਾ ਜਾਵੇ।
Download: PDF
Leave a Reply