ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ), ਪੰਜਾਬ
ਪੀਮੋਨੰ:DySPD (PEDB)/2021/46954
ਮਿਤੀ: 06 02 2021
ਜਨਤਕ ਸੂਚਨਾ
1.0 ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਪੱਤਰ ਨੰ 11/35/2018-1edu6/1508658, ਮਿਤੀ 25.06.2019 ਰਾਹੀਂ ਅਧਿਆਪਕ ਦੀ Teachers Transfer Policy-2019 ਜਾਰੀ ਕੀਤੀ ਗਈ ਸੀ ਅਤੇ ਉਸ ਉਪਰੰਤ ਸਮੇਂ ਸਮੇਂ ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ।
2.0 ਇਸ ਤੋਂ ਇਲਾਵਾ Punjab ICT Education Society (PICTES) ਅਧੀਨ ਕੰਮ ਕਰ ਰਹੇ ਕੰਪਿਊਟਰ ਫੈਕਲਟੀ ਲਈ ਤਬਾਦਲਾ ਨੀਤੀ ਮੀਮੋ ਨੰ 5/3-ICT 2019/Trans/303800, ਮਿਤੀ 13.09.2019 ਅਤੇ Education Provider, EGSIAIE/STR Volunteers ਲਈ ਤਬਾਦਲਾ ਨੀਤੀ ਮੀਮੋ ਨੰ SSA/HR/Transfer/2020/118750 ਮਿਤੀ 22.05.2020 ਜਾਰੀ ਕੀਤੀ ਗਈ ਸੀ। ਜੋ ਸ਼ੋਧਾਂ ਅਧਿਆਪਕਾਂ ਦੇ ਤਬਾਦਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ ਉਹ ਕੰਪਿਊਟਰ ਫੈਕਲਟੀ ਅਤੇ Education Provider, EGS/AIE/STR Volunteers ਤੇ ਬਦਲੀਆਂ ਲਈ ਲਾਗੂ ਹੋਣਗੀਆਂ।
3.0 ਉਪਰੋਕਤ ਦਰਸਾਈਆਂ ਤਬਾਦਲੇ ਦੀਆਂ ਪਾਲਿਸੀਆਂ ਅਨੁਸਾਰ ਸਾਲ 2020-21 ਲਈ ਬਦਲੀਆਂ ਲਈ ਆਨਲਾਈਨ ਬੇਨਤੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਪਾਲਿਸੀ ਅਨੁਸਾਰ ਜਿੰਨਾਂ ਅਧਿਆਪਕਾਂ/ਕੰਪਿਊਟਰ ਫੈਕਲਟੀਵਲੰਟੀਅਰ ਦੀ ਬਦਲੀ ਹੁੰਦੀ ਹੈ ਉਹ ਮਿਤੀ 10.04.2021 ਉਪਰੰਤ ਲਾਗੂ ਹੋਵੇਗੀ।
4.0 ਸਾਲ 2021-22 ਦੌਰਾਨ ਜੋ ਅਧਿਆਪਕ, ਕੰਪਿਊਟਰ ਫੈਕਲਟੀ ਅਤੇ Education Provider, EGS/AIE/STR Volunteers ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਵੇਰਵੇ ਜਿਵੇਂ ਕਿ General Details, Results, Service Record ਮਿਤੀ 06.02.2021 ਤੋਂ 13.02.2021 ਤੱਕ epunjabschoolportal ਤੇ ਆਪਣੇ employee login id ਤੇ login ਕਰਕੇ ਭਰ ਸਕਦੇ ਹਨ। ਵੇਰਵੇ ਕੇਵਲ Online ਹੀ ਭਰੇ ਜਾ ਸਕਦੇ ਹਨ।
5.0 ਦਰਖਾਸਤ ਕਰਤਾਵਾਂ ਵੱਲੋਂ ਆਪਣੀ ਪ੍ਰਤੀਬੇਨਤੀਆਂ ਸਬੰਧੀ ਵੱਖ-ਵੱਖ Modules ਭਰੇ ਜਾਣੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
(i) Update General Details
(ii) Update Results
(iii) Update Service Record
ਉਪਰੋਕਤ modules ਵਿੱਚ ਮੁਕੰਮਲ ਵੇਰਵੇ ਭਰਨ ਉਪਰੰਤ Approve Data ਦਾ Button ਕਲਿਕ ਕੀਤਾ ਜਾਣਾ ਹੈ।
5.0 ਅਧਿਆਪਕ/ ਕੰਪਿਊਟਰ ਫੈਕਲਟੀ/ਵਲੰਟੀਅਰ ਜਿਨ੍ਹਾਂ ਨੇ ਵੱਖ-ਵੱਖ ਜੋਨਾਂ ਵਿੱਚ ਸੇਵਾ ਕੀਤੀ ਹੈ ਉਹ ਡਾਟਾ Approve ਕਰਨ ਤੋਂ ਪਹਿਲਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜੋਨਾਂ ਵਿੱਚ ਕੀਤੀ ਸੇਵਾ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਗਈ ਕੁਲ ਸੇਵਾ ਦੇ ਸਮੇਂ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ। ਜੇਕਰ ਕਿਸੇ ਕਾਰਨ ਅੰਤਰ ਹੈ ਤਾਂ ਉਹ ਇਸ ਸਬੰਧੀ Remarks ਦੇਣਗੇ । Remarks ਵਿੱਚ ਠੋਸ ਕਾਰਨ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਨੂੰ ਬਦਲੀ ਲਈ ਨਹੀਂ ਵਿਚਾਰਿਆ ਜਾਵੇਗਾ।
6.0 ਬਦਲੀ ਸਬੰਧੀ ਦਰਖਾਸਤਾ ਵਿੱਚ ਭਰੇ ਗਏ ਡਾਟਾ ਨੂੰ Approve Data ਦਾ ਬਟਨ ਕਲਿੱਕ ਕਰਨ ਤੋਂ ਬਾਅਦ ਵੀ ਅੰਤਿਮ ਮਿਤੀ 13.02.2021 ਤੱਕ Data Editing ਜਿੰਨੀ ਵਾਰ ਮਰਜੀ ਕੀਤੀ ਜਾ ਸਕੇਗੀ। ਪਰੰਤੂ ਅੰਤਿਮ ਮਿਤੀ ਉਪਰੰਤ ਡਾਟਾ ਵਿੱਚ ਕੋਈ ਤਬਦੀਲੀ ਨਹੀਂ ਹੋ ਸਕੇਗੀ।
7.0 ਅਧੂਰੇ ਜਾਂ ਗਲਤ ਵੇਰਵੇ ਪਾਏ ਜਾਣ ਤੇ ਸਬੰਧਤ ਦੀ ਬਦਲੀ ਦੀ ਬੇਨਤੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ।
8.0 ਸਬੰਧਤ ਸਕੂਲ ਮੁੱਖੀ/ DDO ਵੀ ਇਹ ਯਕੀਨੀ ਬਣਾਉਣਗੇ ਕਿ ਦਰਖਾਸਤਕਰਤਾ ਵੱਲੋਂ ਭਰੇ ਗਏ ਵੇਰਵੇ ਉਨ੍ਹਾਂ ਦੇ ਸੇਵਾ ਰਿਕਾਰਡ ਅਨੁਸਾਰ ਸਹੀ ਹੋਣ ਅਤੇ ਇਨ੍ਹਾਂ ਵਿੱਚ ਕੋਈ ਕਮੀ/ ਘਾਟ ਹੋਣ ਦੀ ਸੂਰਤ ਵਿੱਚ ਲੋੜੀਂਦੀ ਸ਼ੋਧ ਆਪਣੇ ਪੱਧਰ ਤੇ ਮਿਤੀ 20.02.2021 ਤੱਕ ਕਰਨਗੇ। ਅਜਿਹੇ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਵਲੰਟੀਅਰ ਜਿੰਨਾਂ ਦੀ ਸ਼ਿਕਾਇਤ/ਪ੍ਰਬੰਧਕੀ ਅਧਾਰ ਤੇ ਬਦਲੀ ਕੀਤੇ ਜਾਣ ਉਪਰੰਤ ਪਾਲਿਸੀ ਦੇ ਪੈਰਾ 11 (ii) ਅਨੁਸਾਰ ਮੌਜੂਦਾ ਤੈਨਾਤੀ ਵਾਲੇ ਸਥਾਨ ਤੇ 3 ਸਾਲ ਦਾ ਸਮਾਂ ਪੂਰਾ ਨਹੀਂ ਹੋਇਆ ਉਨ੍ਹਾਂ ਦੀ ਬਦਲੀ ਲਈ ਬੇਨਤੀ ਸਕੂਲ ਮੁੱਖੀ/DDO ਵਲੋਂ Online ਮੁੱਖ ਦਫਤਰ ਨੂੰ ਭੇਜਣ ਸਮੇਂ ਸ਼ਿਕਾਇਤ/ਪ੍ਰਬੰਧਕੀ ਅਧਾਰ ਤੇ ਹੋਈ ਬਦਲੀ ਦੀ ਮਿਤੀ ਦਾ ਇੰਦਰਾਜ ਕਰਨਗੇ। ਜੇਕਰ ਇਸ ਤੋਂ ਇਲਾਵਾ ਕੋਈ ਹੋਰ ਕਾਰਨ ਕਰਕੇ ਵੀ ਕਿਸੇ ਦਰਖਾਸਤ ਤੇ ਵਿਚਾਰ ਕੀਤਾ ਜਾਣਾ ਨਹੀਂ ਬਣਦਾ ਤਾਂ ਉਸਦਾ ਇੰਦਰਾਜ ਵੀ ਸਕੂਲ ਮੁੱਖੀ/DD0 ਵਲੋਂ ਕੀਤਾ ਜਾਵੇਗਾ।
9.0 Special Category ਅਧੀਨ ਅਪਲਾਈ ਕਰਨ ਵਾਲੇ ਅਧਿਆਪਕ/ ਕੰਪਿਊਟਰ ਫੈਕਲਟੀ/ਵਲੰਟੀਅਰ ਵੱਲੋਂ ਆਪਣੀ Category ਸਬੰਧੀ ਦਸਤਾਵੇਜ ਨਾਲ ਨੱਥੀ ਕਰਨਗੇ। ਦਸਤਾਵੇਜ਼ ਨੱਥੀ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ਬੇਨਤੀ ਨੂੰ Special Category ਅਧੀਨ ਨਹੀਂ ਵਿਚਾਰਿਆ ਜਾਵੇਗਾ।
10.0 ਦਰਖਾਸਤ ਕਰਤਾ ਅਧਿਆਪਕ/ ਕੰਪਿਊਟਰ ਫੈਕਲਟੀ/ਵਲੰਟੀਅਰ ਜਿੰਨਾਂ ਦੇ ਵੇਰਵੇ ਸਹੀ ਪਾਏ ਜਾਣਗੇ ਉਨ੍ਹਾਂ ਤੋਂ ਹੀ ਬਦਲੀ ਲਈ Station Choice ਲਈ ਜਾਵੇਗੀ। ਵੱਖ-ਵੱਖ ਗੇੜ ਦੀਆਂ ਬਦਲੀਆਂ ਲਈ ਅਧਿਆਪਕ, ਕੰਪਿਊਟਰ ਫੈਕਲਟੀ ਤੋਂ ਵਾਰ-ਵਾਰ ਡਾਟਾ ਨਹੀਂ ਭਰਵਾਇਆ ਜਾਵੇਗਾ, ਬਦਲੀ ਲਈ ਡਾਟਾ ਕੇਵਲ ਮਿਤੀ 06.02.2021 ਤੋਂ 13.02.2021 ਤੱਕ ਹੀ ਭਰਿਆ ਜਾ ਸਕੇਗਾ, ਇਸ ਉਪਰੰਤ ਕੋਈ ਦਰਖਾਸਤ ਨਹੀਂ ਲਈ ਜਾਵੇਗੀ। ਇਸ ਡਾਟਾ ਅਤੇ Station Choice ਦੇ ਅਧਾਰ ਤੇ ਹੀ ਵੱਖ-ਵੱਖ ਗੇੜ ਦੀਆਂ ਬਦਲੀਆਂ ਪਾਲਿਸੀ ਅਨੁਸਾਰ ਕੀਤੀਆਂ ਜਾਣਗੀਆਂ
11.0 Station Choice ਲੈਣ ਲਈ ਵੱਖਰੇ ਤੌਰ ਤੇ ਜਨਤਕ ਸੂਚਨਾਂ ਜਾਰੀ ਕੀਤੀ ਜਾਵੇਗੀ।
12.0 ਇਸ ਦਫਤਰ ਦੇ ਮੀਮੋ ਨੰ:DysPD (PEDB)2020/115482 ਮਿਤੀ 18.05.2020 ਰਾਹੀਂ ਬਦਲੀ ਲਈ ਬੇਨਤੀਆਂ ਮੰਗੀਆਂ ਗਈਆਂ ਸਨ। ਅਜਿਹੇ ਅਧਿਆਪਕ/ ਕੰਪਿਊਟਰ ਫੈਕਲਟੀ ਵਲੰਟੀਅਰਾਂ ਜਿੰਨਾਂ ਵਲੋਂ ਇਸ ਜਨਤਕ ਸੂਚਨਾਂ ਅਨੁਸਾਰ ਬਦਲੀ ਲਈ ਅਪਲਾਈ ਕੀਤਾ ਗਿਆ ਸੀ, ਉਹਨਾਂ ਨੂੰ ਮੁੜ ਅਪਲਾਈ ਕਰਨ ਦੀ ਲੋੜ ਨਹੀਂ ਹੈ, ਪਰ ਇਹਨਾਂ ਅਧਿਆਪਕ/ ਕੰਪਿਊਟਰ ਫੈਕਲਟੀ ਵਲੰਟੀਅਰਾਂ ਵਲੋਂ epunjabschool portal ਤੇ Login ਕਰਕੇ ਆਪਣਾ ਡਾਟਾ edit ਕਰਦੇ ਹੋਏ Update Result Module ਵਿੱਚ ਆਪਣਾ ਪਿਛਲੇ ਦੋ ਸਾਲ ਦਾ ਨਤੀਜਾ ਸਾਲ 2018-19 ਅਤੇ 2019-20 ਭਰਨਾ ਹੋਵੇਗਾ।
13.0 ਬਦਲੀਆਂ ਲਈ ਸਾਲ 2019-20 ਦੀ ACR ਵਿਚਾਰੀ ਜਾਵੇਗੀ।
14.0 ਜੇਕਰ ਕਿਸੇ ਅਧਿਆਪਕ/ ਕੰਪਿਊਟਰ ਫੈਕਲਟੀ ਵਲੰਟੀਅਰ ਨੂੰ ਬਦਲੀ ਲਈ ਆਨ ਲਾਇਨ ਬੇਨਤੀ ਕਰਨ ਵਿੱਚ ਦਿਕੱਤ ਪੇਸ਼ ਆਉਂਦੀ ਹੈ ਤਾਂ ਉਹ ਜਿਲਾ ਐਮ.ਆਈ.ਐਸ ਕੋਆਰਡੀਨੇਟਰ ਦੀ ਮਦਦ ਲੈ ਸਕਦਾ ਹੈ, ਜਿਨ੍ਹਾਂ ਦੀ ਫੋਨ ਨੰਬਰਾਂ ਦੀ ਸੂਚੀ epunjabschool portal ਤੇ ਉਪਲਬਧ ਹੈ।
ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ), ਪੰਜਾਬ।
Download Original Notification
Navjiwanjot SINGH says
How to unlock e punjab teacher portal
Ranvir says
Place my boart paper num8