State Council of Educational Research & Training, Punjab
Block-E, 6th Floor, Punjab School Education Board Complex
Phase 8, Sector 62, Mohali,160062 Punjab
Phone: 0172-2212221, Fax: 0172-2212793,Website:www.scertpunjab.ac.in
ਵੱਲ
ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ,
ਪੰਜਾਬ।
ਮੀਮੋ ਨੰ: ਐਸ.ਸੀ.ਈ.ਆਰ.ਟੀ./ਸੰਗੀਤ/2019/2019139208-139231
ਮਿਤੀ: 08.05.2019
ਵਿਸ਼ਾ:- ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਮਿਊਜ਼ਿਕ ਦਾ ਪੀਰੀਅਡ ਲਗਾਉਣ ਸਬੰਧੀ।
1.0 ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਜੀ।
2.0 ਸਾਡੇ ਵਿਭਾਗ ਦੇ ਸਕੂਲਾਂ ਵਿੱਚ ਸੱਭਿਆਚਾਰਕ ਗਤੀਵਿਧੀਆਂ ਤੇ ਸੰਗੀਤ ਨਾਲ ਸਬੰਧਤ ਕਿਰਿਆਵਾਂ ਨੂੰ ਉਤਸਾਹਿਤ ਕਰਨ ਦੀ ਲੋੜ ਹੈ ਜਿਵੇਂ ਕਿ ਪ੍ਰਾਇਵੇਟ ਸਕੂਲਾਂ ਵਿੱਚ ਇਸ ਨੂੰ ਤੱਵਜੋਂ ਦਿੱਤੀ ਜਾਂਦੀ ਹੈ । ਇਸ ਨਾਲ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਣ ਵਿੱਚ ਇਜਾਫ਼ਾ ਹੁੰਦਾ ਹੈ। ਕਈ ਵਾਰ ਵਿਦਿਆਰਥੀ ਵੱਡੀ ਉੱਮਰ ਵਿੱਚ ਇਹਨਾਂ ਕਿਰਿਆਵਾਂ ਕਰਨ ਨੂੰ ਝਿਜਕਦੇ ਰਹਿੰਦੇ ਹਨ ਜਦੋਂ ਕਿ ਛੋਟੀ ਉਮਰ ਵਿੱਚ ਹੀ ਵਿਦਿਆਰਥੀਆਂ ਨੂੰ ਇਸ ਦੀ ਲਗਨ ਲਗਾਉਣ ਦੀ ਲੋੜ ਹੈ।
3.0 ਪਰੰਤੁ ਵੇਖਣ ਵਿੱਚ ਆਇਆ ਹੈ ਕਿ ਵਿਭਾਗ ਦੇ ਪ੍ਰਾਇਮਰੀ ਸਕੂਲਾਂ ਵਿੱਚ ਇਸ ਕੰਮ ਨੂੰ ਬਣਦੀ ਤਵੱਜੋਂ ਨਹੀਂ ਦਿੱਤੀ ਜਾਂਦੀ ਜਦੋਂ ਕਿ ਸਾਡੇ ਬਹੁਤ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਸੰਗੀਤ ਅਧਿਆਪਕ ਕੰਮ ਕਰ ਰਹੇ ਹਨ ਸੋ ਇਹਨਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਣ ਦਾ ਵੱਧ ਤੋਂ ਵੱਧ ਕੰਮ ਲਿਆ ਜਾ ਸਕਦਾ ਹੈ । ਇਸ ਲਈ ਦਫ਼ਤਰ ਦਾ ਸੁਝਾਅ ਹੈ ਕਿ ਪ੍ਰਾਇਮਰੀ ਸਕੂਲਾਂ ਲਈ ਇੱਕ ਪੀਰੀਅਡ ਸੰਗੀਤ ਦਾ ਜ਼ਰੂਰ ਹੋਣਾ ਲਾਜ਼ਮੀ ਬਣਾਇਆ ਜਾਵੇ।
ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।
ਡਾਇਰੈਕਟਰ
ਐਸ.ਸੀ.ਈ.ਆਰ.ਟੀ,ਪੰਜਾਬ
Download: PDF
Leave a Reply