ਦਫ਼ਤਰ ਡਾਇਰੈਕਟਰ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ,
ਪੰਜਾਬ ਬਲਾਕ– ਈ, ਛੇਵੀਂ ਮੰਜਿਲ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ
ਐਸ.ਏ.ਐਸ. ਨਗਰ ਫੋਨ ਨੰ: 0172-22122221
ਵੱਲ
1. ਸਮੂਹ ਪ੍ਰਿੰਸੀਪਲ, ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਪੰਜਾਬ,
2. ਸਮੂਹ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱਐ.ਸਿ.),
3. ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਇੰਚਾਰਜ।
4. ਸਮੂਹ ਬੀ.ਪੀ.ਈ.ਓ
ਮੀਮੋ ਨੰ. 5/2-2019 AD/TA-2
ਮਿਤੀ, ਐਸ.ਏ.ਐਸ. ਨਗਰ: 15/05/2019
ਵਿਸ਼ਾ:- ਸਿੱਖਣ ਪ੍ਰਾਪਤੀਆਂ (ਲਰਨਿੰਗ ਆਉਟਕੰਮਜ਼) ਜਮਾਤ ਪਹਿਲੀ ਤੋਂ ਅੱਠਵੀਂ ਨੂੰ ਸਕੂਲ ਅਤੇ ਜਮਾਤ ਕਮਰਿਆਂ ਵਿੱਚ ਚਾਰਟਾਂ ਰਾਹੀਂ ਪ੍ਰਦਰਸ਼ਿਤ ਕਰਨ ਸਬੰਧੀ।
ਹਵਾਲਾ:- ਇਸ ਦਫ਼ਤਰ ਦੇ ਮੀਮੋ ਨੰ. 5/32-2018 ਐਸ.ਈ. ਮਿਤੀ 17.04.2018 ਅਤੇ ਮੀਮੋ ਨੰ. 5/32-2018 ਐਸ.ਈ. 17.12.2018 ਦੇ ਸਬੰਧ ਵਿੱਚ।
ਉਪਰੋਕਤ ਹਵਾਲਾ ਅਧੀਨ ਪੱਤਰਾਂ ਦੀ ਲਗਾਤਾਰਤਾ ਵਿੱਚ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਐਸ.ਸੀ.ਈ.ਆਰ.ਟੀ., ਪੰਜਾਬ ਵੱਲੋਂ ਜੋ ਸਿੱਖਣ ਪ੍ਰਾਪਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ, ਨੂੰ ਇਸ ਪੱਤਰ ਨਾਲ ਮੁੜ ਨੱਥੀ ਕਰਕੇ ਭੇਜਿਆ ਜਾ ਰਿਹਾ ਹੈ। ਇਹਨਾਂ ਨੂੰ ਸਬੰਧਤ ਵਿਸ਼ਾਵਾਰ ਅਧਿਆਪਕਾਂ ਨੂੰ ਨੋਟ ਕਰਵਾ ਦਿੱਤਾ ਜਾਵੇ ਤਾਂ ਜੋ ਇਸ ਦੀ ਵਰਤੋਂ ਨਾਲ ਉਹ ਆਪਣੀਆਂ ਸਿੱਖਣ ਪ੍ਰੀਕਿਰਿਆਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਣ ਅਤੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਜੇਕਰ ਸੰਭਵ ਹੋਵੇ ਤਾਂ ਇਨ੍ਹਾਂ ਲਰਨਿੰਗ ਆਉਟਕੰਮਜ਼ ਦਾ ਪ੍ਰਿੰਟ ਆਉਟ ਲੈ ਕੇ ਲਾਇਬ੍ਰੇਰੀ ਵਿੱਚ ਰੱਖਵਾ ਦਿੱਤਾ ਜਾਵੇ।
ਇੰਦਰਜੀਤ ਸਿੰਘ,
ਡਾਇਰੈਕਟਰ, ਐਸ.ਸੀ.ਈ.ਆਰ.ਟੀ., ਪੰਜਾਬ।
Download: PDF
Leave a Reply