ਆਨ-ਲਾਈਨ ਦਾਖਲਾ ਨੋਟਿਸ
ਸੈਸ਼ਨ ਅਗਸਤ 2019
ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਐਫੀਲੀਏਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ ਕੇਦਰਾਂ/ ਟੀਚਰ ਟ੍ਰੇਨਿੰਗ ਸੰਸਥਾਵਾਂ/ ਆਰਟ ਤੇ ਕਰਾਫਟਸ ਸੰਸਥਾਵਾਂ ਵਿੱਚ ਸੈਸ਼ਨ ਅਗਸਤ 2019 ਲਈ ਕਰਾਫਟਸਮੈਨ ਸਕੀਮ ਅਧੀਨ ਵੱਖ-ਵੱਖ ਟਰੇਡਾਂ, ਆਰਟ ਤੇ ਕਰਾਫਟ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ ਅਤੇ ਕਟਾਈ ਸਿਲਾਈ ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸਾਂ ਵਾਸਤੇ ਹੇਠ ਦਰਸਾਈਆਂ ਮਿਤੀਆਂ ਅਨੁਸਾਰ ਦਾਖਲਾ ਹੋਵੇਗਾ :
S.N. | Procedure | Dates | |
1. | Online Registration by Candidates | 03 June 2019 to 23 June 2019 | |
2. | Document Verification by Designated Institutes | 10 June 2019 to 24 June 2019 | |
3. | First Counseling | ||
Online Choice Filling 13 June 2019 to 24 June 2019 | Result Declaration 26 June 2019 | Reporting by Candidates at Institutes
27 June 2019 to 08 July 2019 |
|
4. | Second Counseling | ||
Online Choice Filling 10 July 2019 to 15 July 2019 | Result Declaration 17 July 2019- | Reporting by Candidates at Institutes
18 July 2019 to 22 July 2019 |
Third Counselling
1. | Online Registration by Candidates | 23 July 2019 to 28 July 2019 | |
2. | Document Verification by Designated Institutes | 24 July 2019 to 29 July 2019 | |
3. | Third Counseling | ||
Online Choice Filling 24 July 2019 to 29 July 2019 |
Result Declaration 31 July 2019 |
Reporting by Candidates at Institutes
01 August 2019 to 06 August 2019 |
ਨੋਟ:- ਪਹਿਲੀ ਅਤੇ ਦੂਜੀ ਕੌਂਸਲਿੰਗ ਦੌਰਾਨ ਦਾਖਲ ਹੋਏ ਸਿਖਿਆਰਥੀਆਂ ਦੀਆਂ ਕਲਾਸਾਂ 01 August 2019 ਤੋਂ ਸ਼ਰ ਹੋਣਗੀਆਂ। ਤੀਜੀ ਕੌਂਸਲਿੰਗ ਦੋਰਾਨ ਦਾਖਲ ਸਿਖਿਆਰਥੀਆਂ ਦੀਆਂ ਕਲਾਸਾਂ ਰਿਪੋਰਟਿੰਗ ਕਰਨ ਵਾਲੇ ਦਿਨ ਤੋਂ ਲਗਣੀਆਂ ਸ਼ੁਰੂ ਹੋਣਗੀਆਂ। |
ਦਾਖਲੇ ਲਈ ਚਾਹਵਾਨ ਬਿਨੈਕਾਰ ਵੈਬਸਾਈਟ www.itipunjab.nic.in ਤੇ Online ਰਜਿਸਟਰੇਸ਼ਨ ਕਰ ਸਕਦੇ ਹਨ। ਦਾਖਲੇ ਸਬੰਧੀ ਵਿਸਥਾਰ ਪੂਰਵਕ ਹੁੰਦਾਇਤਾਂ ਅਤੇ ਗਾਈਡ ਲਾਈਨਜ਼ ਵੈਬਸਾਈਟ www.itipunjab.nic.in ਤੇ ਉਪਲਬੱਧ ਹਨ, ਨੂੰ ਪੜ੍ਹ ਲਿਆ ਜਾਵੇ। ਆਨ ਲਾਈਨ ਦਾਖਲੇ ਲਈ ਅਪਲਾਈ ਕਰਨ ਲਈ ਆਪਣੇ ਨਜਦੀਕੀ ਸਰਕਾਰੀ ਆਈ.ਟੀ.ਆਈਜ਼ ਅਤੇ ਪ੍ਰਾਈਵੇਟ ਆਈ.ਟੀ.ਆਈ’ਜ ਤੋ ਮੁਫ਼ਤ ਮਦਦ/ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਬਿਨੈਕਾਰ ਨੂੰ ਆਨ ਲਾਈਨ ਅਪਲਾਈ ਕਰਨ ਸਮੇਂ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਇਸ ਮੰਤਵ ਲਈ ਈ-ਮੇਲ ਆਈ.ਡੀ. admission305305@gmail.com ਤੇ ਮੇਲ ਅਤੇ ਫੋਨ ਨੰ: 01725022357 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮਿਤੀ: 30-05-2019
ਪ੍ਰਵੀਨ ਕੁਮਾਰ ਥਿੰਦ ਆਈ ਏ ਐਸ
ਡਾਇਰੈਕਟਰ ਤਕਨੀਕੀ ਸਿੱਖਿਆ ਅਤੇ
ਉਦਯੋਗਿਕ ਸਿਖਲਾਈ ਵਿਭਾਗ ਪੰਜਾਬ।
ਆਨ ਲਾਈਨ ਦਾਖਲਾ 2019 ਲਈ ਜਰੂਰੀ ਹਦਾਇਤਾਂ (ਵਿਸਥਾਰ ਪੂਰਵਕ)
1. ਉਮੀਦਵਾਰਾਂ ਵਲੋ ਆਨ ਲਾਈਨ ਦਾਖਲੇ ਲਈ ਉਪਰੋਕਤ ਦਾਖਲਾ ਡਿਊਲਜ਼ ਵਿੱਚ ਦਰਸਾਈਆਂ ਮਿਤੀਆਂ ਨੂੰ ਹੀ ਅਪਲਾਈ/ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ, ਉਪਰੰਤ ਕੋਈ ਰਜਿਸਟਰੇਸ਼ਨ ਨਹੀਂ ਹੋਵੇਗੀ।
ਹਰ ਉਮੀਦਵਾਰਾਂ ਵਲੋਂ ਆਨ ਲਾਈਨ ਰਜਿਸ਼ਟਰੇਸ਼ਨ ਲਈ ਕੇਵਲ ਇਕ ਵਾਰੀ ਇਕੋ ਹੀ ਰਜਿਸ਼ਟਰੇਸ਼ਨ ਆਈ.ਡੀ. ਤਿਆਰ ਕੀਤੀ ਜਾਵੇ। ਪਹਿਲੇ ਰਾਊਂਡ ਦੋਰਾਨ ਸੀਟ ਨਾ ਮਿਲਣ ਦੀ ਸੂਰਤ ਵਿਚ ਮੁੜ ਤੋਂ ਉਸੇ ਆਈ.ਡੀ. ਦੀ ਵਰਤੋਂ ਕਰਦੇ ਹੋਏ ਹਰੇਕ ਰਾਉਂਡ ਵਿਚ ਕੇਵਲ ਆਪਣੀ choice filling ਕੀਤੀ ਜਾਵੇ।
2. Fee applicable at Govt. ITI’s shall be charged for 5% (five percentage) seats in the private unaided ITI’s/ ITC’s from the poor students whose family income is less than 2 lac per annum.
3. ਉਮੀਦਵਾਰਾਂ ਵਲੋਂ ਆਨ ਲਾਈਨ ਦਾਖਲੇ ਲਈ ਰਜਿਸਟਰੇਸ਼ਨ ਉਪਰੰਤ, ਦਾਖਲਾ ਸ਼ਡਿਊਲ ਵਿੱਚ ਦਰਸਾਈਆਂ ਮਿਤੀਆਂ ਨੂੰ Designated Institute (ਨਜ਼ਦੀਕੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ) ਪਾਸ ਜਾ ਕੇ ਸਰਟੀਫਿਕੇਟ ਵੈਰੀਫਾਈ ਕਰਵਾਏ ਜਾ ਸਕਦੇ ਹਨ, ਉਪਰੰਤ ਸਰਟੀਫਿਕੇਟ ਵੈਰੀਫਾਈ ਨਹੀਂ ਹੋਣਗੇ।
4. Designated Institute ਵਲੋਂ ਕੇਵਲ ਉਨ੍ਹਾਂ ਉਮੀਦਵਾਰਾਂ ਦੇ ਸਰਟੀਫਿਕੇਟ ਵੈਰੀਫਾਈ ਕੀਤੇ ਜਾਣਗੇ ਜੋ ਉਮੀਦਵਾਰ ਸੰਸਥਾ ਵਿਖੇ ਸਰਟੀਫਿਕੇਟ ਵੈਰੀਫਾਈ ਕਰਵਾਉਣ ਲਈ ਖੁਦ ਹਾਜਰ ਹੋਣਗੇ। ਉਮੀਦਵਾਰਾਂ ਵਲੋਂ ਸਰਟੀਫਿਕੇਟ ਵੈਰੀਫਾਈ ਕਰਵਾਏ ਜਾਣ ਸਮੇਂ ਅਸਲ ਸਰਟੀਫਿਕੇਟਾਂ ਦੇ ਨਾਲ-ਨਾਲ ਸਾਰੇ ਸਰਟੀਫਿਕੇਟਾਂ ਦੀ ਫੋਟੋ ਕਾਪੀ ਦਾ ਇਕ ਸੈਟ ਵੀ ਨਾਲ ਲਿਆਂਦਾ ਜਾਵੇ ਅਤੇ ਆਪਣੀ ਇਕ ਪਾਸਪੋਰਟ ਸਾਈਜ਼ ਦੀ ਤਾਜਾ ਫੋਟੋ ਵੀ ਨਾਲ ਲਿਆਂਦੀ ਜਾਵੇ।
5. Designated Institutes ਦੀ ਲਿਸ਼ਟ ਵੈਬਸਾਈਟ www.itipunjab.nic.in ਤੇ ਅਤੇ ਆਨ-ਲਾਈਨ ਦਾਖਲਾ ਪ੍ਰਾਸਪੈਕਟਸ ਵਿੱਚ ਉਪਲਬੱਧ ਹੈ, ਉਮੀਦਵਾਰ ਆਪਣੀ ਸੁਵਿਧਾ ਅਨੁਸਾਰ ਇਸ ਲਿਸਟ ਵਿਚ ਦਰਸਾਏ ਕਿਸੇ ਵੀ Designated Institute ਤੋਂ ਸਰਟੀਫਿਕੇਟ ਵੈਰੀਫਾਈ ਕਰਵਾ ਸਕਦਾ ਹੈ।
6. ਉਮੀਦਵਾਰ ਵਲੋਂ ਸਰਟੀਫਿਕੇਟ ਵੈਰੀਫਾਈ ਕਰਵਾਏ ਜਾਣ ਸਮੇਂ 100/- ਪ੍ਰੋਸੈਸਿੰਗ ਫੀਸ Designated Institute ਪਾਸ ਜਮਾਂ ਕਰਵਾਏ ਜਾਣ।
7. ਵੱਖ-ਵੱਖ ਟਰੇਡਾਂ ਦੇ ਦਾਖਲੇ ਲਈ ਵਿਦਿਅਕ ਯੋਗਤਾਵਾਂ ਆਨ ਲਾਈਨ ਦਾਖਲਾ ਪ੍ਰਾਸਪੈਕਟਸ ਵਿੱਚ ਦਰਸਾਈਆਂ ਗਈਆਂ ਹਨ ਜੋ ਕਿ ਵੈਬਸਾਈਟ www.itipunjab.nic.in ਤੇ ਉਪਲਬੱਧ ਹੈ।
8. ਵੱਖ-ਵੱਖ ਕੋਰਸਾਂ ਦੇ ਦਾਖਲੇ ਲਈ ਉਮੀਦਵਾਰਾਂ ਦੀ ਉਮਰ ਹੇਠ ਅਨੁਸਾਰ ਹੈ:
- ਕਰਾਫਟਸਮੈਨ ਸਕੀਮ ਟਰੇਡਾਂ ਲਈ ਉਮੀਦਵਾਰ ਸਰੀਰਕ ਤੌਰ ਤੇ ਫਿੱਟ ਹੋਣ ਅਤੇ ਉਮਰ ਦਾਖਲੇ ਦੇ ਸਾਲ ਦੀ ਪਹਿਲੀ ਅਗਸਤ ਨੂੰ 14 ਸਾਲ ਹੋਵੇ। ਭਾਰਤ ਸਰਕਾਰ ਦੇ ਪੱਤਰ ਨੰ: D.G.E.&T,-19/(15/2010 CD ਮਿਤੀ: 20-09-2010 ਦੇ ਫੈਸਲੇ ਅਨੁਸਾਰ ਦਾਖਲੇ ਲਈ ਉਪਰਲੀ ਉਮਰ ਦੀ ਹੱਦ ਖਤਮ ਕਰ ਦਿੱਤੀ ਗਈ ਹੈ।
- ਆਰਟ ਤੇ ਕਰਾਫਟ ਟੀਚਰ ਟ੍ਰੇਨਿੰਗ ਕੋਰਸ ਲਈ ਉਮੀਦਵਾਰ ਸਰੀਰਕ ਤੌਰ ਤੇ ਫਿੱਟ ਹੋਵੇ ਅਤੇ ਉਮਰ ਦਾਖਲੇ ਦੇ ਸਾਲ ਦੀ ਪਹਿਲੀ ਅਗਸਤ ਨੂੰ 15 ਸਾਲ ਹੋਣੀ ਚਾਹੀਦੀ ਹੈ।
- ਕਟਾਈ ਸਿਲਾਈ ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸ ਲਈ ਉਮੀਦਵਾਰ ਸਰੀਰਕ ਤੌਰ ਤੇ ਫਿੱਟ ਹੋਵੇ ਅਤੇ ਉਮਰ ਦਾਖਲੇ ਦੇ ਸਾਲ ਦੀ ਪਹਿਲੀ ਅਗਸਤ ਨੂੰ 16 ਸਾਲ ਹੋਣੀ ਚਾਹੀਦੀ ਹੈ।
9. ਦਾਖਲੇ ਵਿਚ ਰਿਜਰਵੇਸ਼ਨ ਪੰਜਾਬ ਸਰਕਾਰ ਵਲੋਂ ਨਿਰਧਾਰਤ ਰਿਜਰਵੇਸ਼ਨ ਪਾਲਿਸੀ ਮੁਤਾਬਿਕ ਹੋਵੇਗੀ। ਰਿਜਰਵ ਕੈਟਾਗਰੀ ਨਾਲ ਸਬੰਧਤ ਉਮੀਦਵਾਰ ਆਪਣੀ ਸੀਟ ਦੇ ਕਲੇਮ ਸਬੰਧੀ ਸਮਰੱਥ ਅਧਿਕਾਰੀ ਤੋਂ ਜਾਰੀ ਕੀਤਾ ਅਸਲ ਸਰਟੀਫਿਕੇਟ ਲੈ ਕੇ ਆਉਣਗੇ। ਅਜਿਹਾ ਸਬੂਤ ਉਪਰੋਕਤ ਦਾਖਲਾ ਸ਼ਡਿਊਲ ਵਿੱਚ ਦਰਸਾਈਆਂ ਮਿਤੀਆਂ ਨੂੰ ਡੈਜ਼ੀਗਨੇਟਿਡ ਇੰਸਟੀਚਿਊਟ ਨੂੰ ਪੇਸ਼ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਜਨਰਲ ਕੈਟਾਗਰੀ ਵਜੋਂ ਵਿਚਾਰਿਆ ਜਾਵੇਗਾ।
10. ਜਿੰਨ੍ਹਾਂ ਉਮੀਦਵਾਰਾਂ ਨੂੰ ਪਹਿਲੀ ਕੌਂਸਲਿੰਗ ਦੌਰਾਨ ਦਾਖਲਾ ਨਹੀਂ ਮਿਲਿਆ, ਉਹਨਾਂ ਵਲੋਂ ਦਾਖਲਾ ਸ਼ਡਿਊਲ ਵਿੱਚ ਦਰਸਾਈਆਂ ਦੂਸਰੇ ਰਾਉਂਡਜ਼ ਦੀਆਂ ਮਿਤੀਆਂ ਨੂੰ ਆਪਣੀ Choice Filling ਮੁੜ ਭਰੀ ਜਾਵੇਗੀ। ਇਸੇ ਤਰ੍ਹਾਂ ਜਿੰਨਾਂ ਨੂੰ ਪਹਿਲੀ ਕੌਂਸਲਿੰਗ ਅਤੇ ਦੂਸਰੀ ਕੌਸਲਿੰਗ ਦੌਰਾਨ ਦਾਖਲਾ ਨਹੀਂ ਮਿਲਿਆ, ਉਹਨਾਂ ਵਲੋਂ ਦਾਖਲਾ ਸ਼ਡਿਊਲ ਵਿੱਚ ਦਰਸਾਈਆਂ ਮਿਤੀਆਂ ਦੇ ਤੀਜੇ ਰਾਉਂਡ ਦੀਆਂ ਮਿਤੀਆਂ ਨੂੰ ਆਪਣੀ Choice Filling ਮੁੜ ਭਰੀ ਜਾਵੇਗੀ।
11. ਕਿਸੇ ਉਮੀਦਵਾਰ ਨੂੰ ਕਿਸੇ ਵੀ ਕੌਂਸਲਿੰਗ ਦੋਰਾਨ ਦਾਖਲਾ ਮਿਲ ਜਾਂਦਾ ਹੈ ਅਤੇ ਉਹ ਫੀਸ ਜਮਾਂ ਕਰਾ ਦਿੰਦਾ ਹੈ, ਉਪਰੰਤ ਜੇਕਰ ਉਹ ਉਮੀਦਵਾਰ ਦੁਬਾਰਾ (ਪਹਿਲਾਂ ਮਿਲੀ ਸੀਟ ਨੂੰ ਹੋਰ better option ਅਨੁਸਾਰ ਅਪਡੇਟ ਕਰਨ ਲਈ) ਕਿਸੇ ਸੰਸਥਾ ਵਿਚ ਕਿਸੇ ਟਰੇਡ ਲਈ ਅਪਲਾਈ ਕਰਦਾ ਹੈ ਅਤੇ ਉਸ ਨੂੰ ਸੀਟ ਅਲਾਟ ਹੋ ਜਾਂਦੀ ਹੈ ਤਾਂ ਉਸ ਉਮੀਦਵਾਰ ਦੀ ਪਹਿਲਾਂ ਮਿਲੀ ਸੀਟ ਕੈਂਸਲ ਹੋ ਜਾਵੇਗੀ ਅਤੇ ਪਹਿਲਾਂ ਦਾਖਲੇ ਵਾਲੀ ਸੀਟ ਤੇ ਕਲੇਮ ਖਤਮ ਹੋ ਜਾਵੇਗਾ। ਇਸ ਲਈ ਜਿੰਨ੍ਹਾਂ ਉਮੀਦਵਾਰਾਂ ਨੂੰ ਉਨਾਂ ਦੀ ਮਨ-ਪਸੰਦ ਸੀਟ ਮਿਲ ਜਾਂਦੀ ਹੈ ਤਾਂ ਉਹ ਅਗਲੀ ਕੌਂਸਲਿੰਗ ਵਿਚ ਹਿੱਸਾ ਨਾ ਲੈਣ।
12. ਉਮੀਦਵਾਰ ਆਪਣੀ ਆਨ ਲਾਈਨ ਰਜਿਸਟਰੇਸ਼ਨ ਦੇ ਲਾਗ-ਇਨ ਆਈ.ਡੀ. ਦਾ password ਕਿਸੇ ਹੋਰ ਨਾਲ ਸ਼ੇਅਰ ਨਾ ਕਰਨ ਭਾਵ ਕਿਸੇ ਨੂੰ ਨਾ ਦੱਸਣ ਤਾਂ ਜੋ ਲਾਗ-ਇਨ ਆਈ.ਡੀ. ਦੀ ਦੁਰਵਰਤੋਂ ਨਾ ਹੋ ਸਕੇ। ਇਸ ਕਾਰਨ ਆਪਣੀ ਸਹੂਲੀਅਤ ਅਨੁਸਾਰ password ਸੁਰੱਖਿਅਤ ਰੱਖ ਲਿਆ ਜਾਵੇ।
13. ਆਨ ਲਾਈਨ ਰਜਿਸਟਰੇਸ਼ਨ ਫਾਰਮ ਧਿਆਨ ਨਾਲ ਭਰਿਆ ਜਾਵੇ। ਜਿਸ ਵਿਚ ਆਪਣੇ ਨਾਮ, ਪਿਤਾ ਦੇ ਨਾਮ ਅਤੇ ਮਾਤਾ ਦੇ ਨਾਮ ਦੇ ਸਪੈਲਿੰਗ, ਜਨਮ ਮਿਤੀ ਆਦਿ ਚੈਕ ਕਰਕੇ ਠੀਕ ਭਰੀ ਜਾਵੇ। ਗਲਤੀ ਹੋਣ ਤੇ ਉਮੀਦਵਾਰ ਦੀ ਨਿੱਜੀ ਜਿੰਮੇਵਾਰੀ ਹੋਵੇਗੀ। ਡਾਕੂਮੈਂਟ ਵੈਰੀਫਾਈ ਹੋਣ ਤੱਕ ਉਮੀਦਵਾਰ ਨਿੱਜੀ ਲਾਗ-ਇਨ ਆਈ.ਡੀ. ਅਤੇ Password ਦੀ ਵਰਤੋਂ ਕਰਦੇ ਹੋਏ ਆਪਣਾ ਡਾਟਾ Edit/ Update ਕਰ ਸਕਦੇ ਹਨ।
14. ਕੈਂਡੀਡੇਟਸ ਵਲੋਂ ਆਨ ਲਾਈਨ ਰਜਿਸਟਰੇਸ਼ਨ ਕਰਨ ਸਮੇਂ ਆਪਣੇ ਮੁਕੰਮਲ ਵੇਰਵੇ ਜਿਵੇਂ ਕਿ ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਮ, ਜਨਮ ਮਿਤੀ ਅਤੇ ਕੈਟਾਗਰੀ ਆਦਿ ਸਹੀ ਭਰਨ ਉਪਰੰਤ, ਫਾਈਨਲ ਸਬਮਿਸ਼ਨ ਤੋਂ ਪਹਿਲਾਂ ਇਕ ਵਾਰ ਫਿਰ ਚੈਕ ਕਰ ਲੈਣ।
15. ਜੇਕਰ ਦਾਖਲਾ ਪ੍ਰੀਕ੍ਰਿਆ ਵਿਚ ਕਿਸੇ ਕਿਸਮ ਦੀ ਕੋਈ ਤਬਦੀਲੀ ਆਉਂਦੀ ਹੈ ਤਾਂ ਉਸ ਸਬੰਧੀ ਵੈਬਸਾਈਟ ਤੇ ਜਾਣਕਾਰੀ ਦਿੱਤੀ ਜਾਵੇਗੀ। ਇਸ ਝਈ ਇੱਛੁਕ ਕੈਂਡੀਡੇਟਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈਬਸਾਈਟ ਨਿਯਮਿਤ ਤੌਰ ਤੇ ਚੈਕ ਕਰਦੇ ਰਹਿਣ।
16. ਉਮੀਦਵਾਰਾਂ ਵਲੋਂ ਆਨ ਲਾਈਨ ਰਜਿਸਟਰੇਸ਼ਨ ਫਾਰਮ ਵਿਚ ਆਪਣਾ ਮੋਬਾਈਲ ਨੰਬਰ (ਘੱਟੋ-ਘੱਟ ਇਕ ਲਾਜਮੀ) ਅਤੇ ਈ-ਮੇਲ ਆਈ.ਡੀ. (ਘੱਟੋ-ਘੱਟ ਇਕ ਲਾਜਮੀ) ਭਰੀ ਜਾਵੇ ਤਾਂ ਜੋ ਦਾਖਲੇ ਸਬੰਧੀ ਉਹਨਾਂ ਨੂੰ ਜਰੂਰੀ ਸੂਚਨਾਵਾਂ ਸਿੱਧੇ ਤੌਰ ਤੇ ਮਿਲ ਸਕੇ।
17. ਜੇਕਰ ਉਮੀਦਵਾਰ ਅੰਤਿਮ ਮਿਤੀਆਂ ਨੂੰ (ਵੈਬਸਾਈਟ ਤੇ ਲੋਡ ਵੱਧ ਹੋ ਜਾਣ ਕਾਰਨ) ਰਜਿਸਟਰੇਸ਼ਨ ਕਰਨ ਵਿਚ ਅਸਮਰੱਥ ਹੁੰਦੇ ਹਨ ਤਾਂ ਇਸ ਵਿਚ ਵਿਭਾਗ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਆਨ ਲਾਈਨ ਫਾਰਮ ਭਰਨ ਤੋਂ ਪਹਿਲਾਂ ਮੁਕੰਮਲ ਹਦਾਇਤਾਂ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ।
18. ਵਿਭਾਗ/ ਰਾਜ ਸਰਕਾਰ ਵਲੋਂ ਜਾਰੀ ਰਿਜਰਵੇਸ਼ਨ ਪਾਲਸੀ, ਹਦਾਇਤਾਂ, ਯੂਜ਼ਰ ਮੈਨੂਅਲ, ਪ੍ਰਾਸਪੈਕਟਸ ਅਤੇ ਦਾਖਲਾ ਨੋਟਿਸ ਆਦਿ ਵੈਬਸਾਈਟ www.itipunjab.nic.in ਤੇ ਅਪਲੋਡ ਕੀਤਾ ਗਿਆ ਹੈ।
Download: PDF
Baljinder says
Please addmision