ਪੰਜਾਬ ਸਕੂਲ ਸਿੱਖਿਆ ਬੋਰਡ
ਸਾਲ/ਸੈਸ਼ਨ 2019-20 ਲਈ ਨੌਵੀਂ (IX) ਅਤੇ ਦਸਵੀਂ (X) ਸ਼੍ਰੇਣੀ ਵਿੱਚ ਵਿਦਿਆਰਥੀਆਂ ਦੀ ਰਜਿਸਟਰੇਸ਼ਨ/ਕੰਟੀਨਿਊਏਸ਼ਨ ਰਿਟਰਨਾਂ ਆਨ ਲਾਈਨ ਭਰਨ ਸਬੰਧੀ ਹਦਾਇਤਾਂ :
ਰਜਿਸਟਰੇਸ਼ਨ/ਕੰਟੀਨਿਊਏਸ਼ਨ ਸਬੰਧੀ ਹਦਾਇਤਾਂ/ਸਹਾਇਤਾ/ਫੀਸਾਂ ਦਾ ਸ਼ਡਿਊਲ ਆਦਿ ਬੋਰਡ ਦੀ ਵੈਬ ਸਾਈਟ www.pseb.ac.in ਤੇ Registration Section ਅਧੀਨ ਅਤੇ ਸਕੂਲ ਲਾਗਇੰਨ ਆਈ. ਡੀ. ਵਿੱਚ ਉਪਲੱਬਧ ਹਨ। ਬੋਰਡ ਵੱਲੋਂ ਕੋਈ ਵੀ ਰਜਿਸਟਰੇਸ਼ਨ ਕੰਟੀਨਿਊਏਸ਼ਨ ਫਾਰਮ ਵੱਖਰੇ ਤੌਰ ਤੇ ਨਹੀਂ ਭੇਜਿਆ ਜਾਵੇਗਾ। ਸਿਰਫ ਆਨਲਾਈਨ ਭਰੇ ਹੋਏ ਫਾਰਮ ਹੀ ਮੰਨਣਯੋਗ ਹੋਣਗੇ।
ਰਜਿਸਟਰੇਸ਼ਨ/ਕੰਟੀਨਿਊਏਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਇਹ ਬਹੁਤ ਜਰੂਰੀ ਹੈ ਕਿ ਸਕੂਲ ਆਪਣੇ ਲਾਗਇਨ ਆਈ.ਡੀ. ਨੂੰ ਖੋਲ ਕੇ ਸਕੂਲ ਪ੍ਰੋਫਾਈਲ ਮੈਨਯੂ (School Profile) ਅਧੀਨ Update School Information ਲਿੰਕ ਤੇ ਕਲਿੱਕ ਕਰਕੇ ਸਕੂਲ ਦੇ ਵੇਰਵਿਆਂ ਨੂੰ ਚੈੱਕ ਕੀਤਾ ਜਾਵੇ। ਸਕੂਲ ਦੇ ਵੇਰਵਿਆ ਵਿੱਚ ਜੇਕਰ ਕੋਈ ਵੀ ਸੋਧ ਹੈ, ਤਾਂ ਇਸਨੂੰ ਤੁਰੰਤ ਸਬੰਧਤ ਐਫੀਲੀਏਸ਼ਨ/ਐਸੋਸੀਏਸ਼ਨ ਸ਼ਾਖਾ ਵਿੱਚ ਸਕੂਲ ਲੈਟਰ ਹੈੱਡ ਤੇ ਲਿਖਕੇ ਠੀਕ ਕਰਵਾਉਣ ਲਈ ਦਿੱਤਾ ਜਾਵੇ। ਸਕੂਲ ਮੁੱਖੀ ਅਤੇ ਸਕੂਲ ਦੀ Contact Detail ਆਪਣੇ ਪੱਧਰ ਤੇ ਹੀ ਆਨਲਾਈਨ ਅਪਡੇਟ ਕੀਤੀ ਜਾ ਸਕਦੀ ਹੈ। ਇਸਨੂੰ ਸਮੇਂ-ਸਮੇਂ ਤੇ ਅਪਡੇਟ ਕਰਨਾ ਵੀ ਯਕੀਨੀ ਬਣਾਇਆ ਜਾਵੇ ਕਿਉਂਕਿ ਬੋਰਡ ਵੱਲੋਂ ਸਿਰਫ ਰਜਿਸਟਰਡ Contact Detail ਤੇ ਹੀ ਸੂਚਨਾ ਭੇਜੀ ਜਾਵੇਗੀ।
ਇਸ ਤੋਂ ਇਲਾਵਾ ਬੋਰਡ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੇ ਜਾਂਦੇ ਦਿਸ਼ਾ-ਨਿਰਦੇਸ਼, ਹਦਾਇਤਾਂ, ਪ੍ਰੈੱਸ ਨੋਟ ਅਤੇ ਹੋਰ ਮਹੱਤਵਪੂਰਣ ਜਾਣਕਾਰੀ ਅਪਡੇਟ ਕੀਤੀ ਜਾਂਦੀ ਹੈ, ਇਸ ਲਈ ਬੋਰਡ ਦੀ ਵੈੱਬ ਸਾਈਟ, ਸਕੂਲ ਲਾਗਇਨ ਆਈ. ਡੀ., ਸਕੂਲ ਦੀ ਰਜਿਸਟਰਡ ਈਮੇਲ ਆਈ. ਡੀ. ਅਤੇ ਇੰਨਬਾਕਸ ਨੂੰ ਰੋਜ਼ਾਨਾ ਚੈੱਕ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਬੋਰਡ ਵੱਲੋਂ ਕੁਝ ਮਹੱਤਵਪੂਰਣ ਜਾਣਕਾਰੀ ਸਕੂਲ ਦੇ ਰਜਿਸਟਰਡ ਮੋਬਾਈਲ ਨੰ. ਤੇ SMS ਰਾਹੀਂ ਭੇਜੀ ਜਾਂਦੀ ਹੈ। ਇਸ ਨੂੰ ਪੜ੍ਹਨਾ ਅਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਬੋਰਡ ਵੱਲੋਂ ਕਿਸੇ ਵੀ ਸਕੂਲ ਨੂੰ ਵੱਖਰੇ ਤੌਰ ਤੇ ਪੱਤਰ ਰਾਹੀਂ ਸੂਚਨਾ ਨਹੀਂ ਭੇਜੀ ਜਾਵੇਗੀ।
ਜੇਕਰ ਰਜਿਸਟਰੇਸ਼ਨ ਨਾਲ ਸਬੰਧਤ ਕੋਈ ਜਾਣਕਾਰੀ ਜਾਂ ਸਹਾਇਤਾ ਦੀ ਲੋੜ ਹੈ, ਤਾਂ ਤੁਰੰਤ ਸਕੂਲ ਪੋਰਟਲ ਤੇ ਦਿੱਤੇ ਰਜਿਸਟਰੇਸ਼ਨ ਸ਼ਾਖਾ ਦੇ ਫੋਨ ਨੰਬਰਾਂ ਤੇ ਸੰਪਰਕ ਕੀਤਾ ਜਾਵੇ। ਸਕੂਲ ਮੁੱਖੀ ਵੱਲੋਂ ਬੋਰਡ ਨਾਲ ਕੋਈ ਵੀ ਪੱਤਰ ਵਿਹਾਰ ਕਰਨ ਸਮੇਂ ਲੈਟਰ ਪੈਡ ਤੇ ਵਿਸ਼ੇ ਸਬੰਧੀ ਡਿਟੇਲ ਵਿੱਚ ਲਿਖਿਆ ਜਾਵੇ ਅਤੇ ਲੈਟਰ ਪੈਡ ਤੇ ਸਕੂਲ ਕੋਡ ਅਤੇ ਸ਼ਨਾਖਤੀ ਨੰਬਰ ਲਾਜ਼ਮੀ ਲਿਖਿਆ ਜਾਵੇ। ਦੂਜੇ ਰਾਜ/ਬੋਰਡਾਂ ਤੋਂ ਹੇਠਲੀ ਜਮਾਤ ਪਾਸ/ਰੀਅਪੀਅਰ/ਫੇਲ੍ਹ ਵਿਦਿਆਰਥੀਆਂ ਦੇ ਦਸਤਾਵੇਜ਼ ਸਬੰਧਤ ਬੋਰਡ/ਸਿੱਖਿਆ ਸੰਸਥਾਵਾਂ ਤੋਂ ਪੜਤਾਲ ਕਰਾਉਣ ਉਪਰੰਤ ਹੀ ਦਾਖਲਾ ਦਿੱਤਾ ਜਾਵੇ।
ਦਾਖਲੇ ਸਬੰਧੀ ਸੰਖੇਪ ਵਿੱਚ ਹਦਾਇਤਾ :-
ਦਾਖਲਾ ਅਕਾਦਮਿਕ ਸ਼ਾਖਾ ਵੱਲੋਂ ਜਾਰੀ ਦਾਖਲੇ ਕਰਨ ਸਬੰਧੀ ਹਦਾਇਤਾਂ ਅਨੁਸਾਰ ਕਰਨਾ ਯਕੀਨੀ ਬਣਾਇਆ ਜਾਵੇ। ਅਯੋਗ ਵਿਦਿਆਰਥੀ ਦਾਖਲ ਕਰਨ ਦੀ ਸੂਰਤ ਵਿੱਚ ਨਿਰੋਲ ਜਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਦਾਖਲੇ ਸਬੰਧੀ ਹਦਾਇਤਾਂ ਬੋਰਡ ਦੀ ਵੈਬ ਸਾਈਟ ਤੇ ਅਕਾਦਮਿਕ ਸੈਕਸ਼ਨ ਅਧੀਨ ਅਤੇ ਸਕੂਲ ਲਾਗਇੰਨ ਵਿੱਚ News ਸੈਕਸ਼ਨ ਅਧੀਨ ਉਪਲੱਭਧ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਦਾਖਲਾ ਸ਼ਡਿਊਲ ਦੀਆਂ ਮਿਤੀਆਂ ਖਤਮ ਹੋਣ ਉਪਰੰਤ ਦੂਜੇ ਰਾਜ/ਬੋਰਡ ਤੋਂ ਪੜਦੇ ਆ ਰਹੇ ਵਿਦਿਆਰਥੀ ਨੂੰ ਕਿਸੇ ਵੀ ਸੂਰਤ ਵਿੱਚ ਨੌਵੀਂ/ਦਸਵੀਂ ਸ਼੍ਰੇਣੀ ਦੇ ਦਾਖਲੇ ਸਬੰਧੀ ਨਿਰਧਾਰਿਤ ਇੰਟਰ ਬੋਰਡ ਮਾਈਗਰੇਸ਼ਨ ਫਾਰਮ ਤੇ ਰਜਿਸਟਰੇਸ਼ਨ ਸ਼ਾਖਾ ਵੱਲੋਂ ਪੂਰਵ ਪ੍ਰਵਾਨਗੀ ਲਏ ਬਿਨਾਂ ਦਾਖਲ ਨਾ ਕੀਤਾ ਜਾਵੇ। ਮਾਈਗਰੇਸ਼ਨ ਹੋਣ ਉਪਰੰਤ ਵਿਦਿਆਰਥੀ ਨੂੰ 15 ਦਿਨ ਦੇ ਅੰਦਰ-ਅੰਦਰ ਸਕੂਲ ਵਿੱਚ ਦਾਖਲਾ ਲੈ ਲੈਣਾ ਚਾਹੀਦਾ ਹੈ। ਦਾਖਲਾ ਨਾ ਲੈਣ ਦੀ ਸੂਰਤ ਵਿੱਚ ਪ੍ਰਵਾਨਗੀ ਰੱਦ ਹੋਈ ਸਮਝੀ ਜਾਵੇਗੀ। ਰੱਦ ਹੋਈ ਪ੍ਰਵਾਨਗੀ ਵਾਲੇ ਵਿਦਿਆਰਥੀ ਨੂੰ ਵਿਸ਼ੇਸ਼ ਹਲਾਤਾਂ ਵਿੱਚ ਦੁਬਾਰਾ ਪ੍ਰਵਾਨਗੀ ਮੁੜ ਫੀਸ ਜਮਾਂ ਕਰਵਾਉਣ ਤੇ ਹੀ ਦਿੱਤੀ ਜਾਵੇਗੀ।
ਦਾਖਲਾ ਖਾਰਜ ਰਜਿਸਟਰ ਵਿੱਚ ਵਿਦਿਆਰਥੀ ਦੇ ਵੇਰਵਿਆਂ ਦੀਆਂ ਸੋਧਾਂ ਸਬੰਧੀ ਹਦਾਇਤਾਂ :-
| ਆਨ-ਲਾਈਨ ਰਜਿਸਟਰੇਸ਼ਨ/ਕੰਟੀਨਿਊਏਸ਼ਨ ਦਾਖਲਾ ਖਾਰਜ ਰਜਿਸਟਰ ਦੇ ਅਧਾਰ ਤੇ ਕੀਤੀ ਜਾਂਦੀ ਹੈ। ਇਸ ਲਈ ਦਾਖਲਾ ਖਾਰਜ ਰਜਿਸਟਰ ਵਿੱਚ ਨੌਵੀਂ ਅਤੇ ਦਸਵੀਂ ਵਿੱਚ ਦਾਖਲ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਹਰ ਸਾਲ ਦਾਖਲਾ ਮਿਤੀ ਅਤੇ ਵੇਰਵਿਆ ਸਮੇਤ ਨਵੀਂ ਐਂਟਰੀ ਕੀਤੀ ਜਾਵੇ। ਪਰੀਖਿਆਰਥੀ ਦੇ ਵੇਰਵੇ ਦੋਵੇਂ ਭਾਸ਼ਾਵਾਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਦਰਜ ਕੀਤੇ ਜਾਣ। ਇਹ ਵੇਰਵੇ ਪਰੀਖਿਆਰਥੀ ਵੱਲੋਂ ਦਿੱਤੇ ਸਬੂਤ ਅਨੁਸਾਰ ਦਰਜ ਕੀਤੇ ਜਾਣ ਅਤੇ ਇਹਨਾਂ ਨੂੰ ਪਰੀਖਿਆਰਥੀ ਤੋਂ ਵੈਰੀਫਾਈ ਵੀ ਕਰਵਾਇਆ ਜਾਵੇ। ਦਾਖਲਾ ਖਾਰਜ ਰਜਿਸਟਰ ਉੱਪਰ ‘ਦਾਖਲਾ ਖਾਰਜ ਰਜਿਸਟਰ ਨੰਬਰ ਜ਼ਰੂਰ ਲੱਗਿਆ ਹੋਣਾ ਚਾਹੀਦਾ ਹੈ। ਜੇਕਰ ਇਹ ਨੰਬਰ ਨਹੀਂ ਲੱਗਿਆ ਹੋਇਆ, ਤਾਂ ਜਿਨ੍ਹਾਂ ਖੇਤਰੀ ਦਫਤਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਅਤੇ ਨੰਬਰ ਲਗਵਾਇਆ ਜਾਵੇ। ਆਨ-ਲਾਈਨ ਐਂਟਰੀ ਦਾਖਲਾ ਖਾਰਜ ਰਜਿਸਟਰ ਨੰਬਰ ਦਰਜ ਵੇਰਵਿਆਂ ਅਨੁਸਾਰ ਹੀ ਕੀਤੀ ਜਾਵੇ ਅਤੇ ਦਾਖਲਾ ਰਜਿਸਟਰ ਨੰਬਰ, ਦਾਖਲਾ ਨੰਬਰ, ਦਾਖਲੇ ਦੀ ਮਿਤੀ ਆਦਿ ਵੇਰਵੇ ਭਰਨੇ ਲਾਜ਼ਮੀ ਹਨ।
Department of School Education, Govt. of Punjab ਵੱਲੋਂ ਜਾਰੀ Citizen Charter June 2014 ਵਿੱਚ ਦਰਜ ਲੜੀ ਨੰ. 1.9 ਅਨੁਸਾਰ ਪਹਿਲੀ ਕਲਾਸ ਤੋਂ ਨੌਵੀਂ ਕਲਾਸ ਤੱਕ ਪ੍ਰੀਖਿਆਰਥੀਆਂ ਦੇ ਮਾਤਾ/ਪਿਤਾ/ਵਿਦਿਆਰਥੀ ਦੇ ਨਾਮ ਦੀ ਤਬਦੀਲੀ ਜਾਂ ਸੋਧ ਸਬੰਧੀ ਸਬੰਧਤ ਦਸਤਾਵੇਜ਼/ਰਿਕਾਰਡ ਪ੍ਰਾਪਤ ਕਰਨ ਉਪਰੰਤ ਸਕੂਲ ਦੇ ਰਿਕਾਰਡ ਵਿੱਚ ਸੋਧ ਸਕੂਲ ਮੁੱਖੀ ਆਪਣੇ ਪੱਧਰ ਤੇ ਕਰ ਸਕਦਾ ਹੈ। ਸੋਧ ਸਬੰਧੀ ਸਕੂਲ ਦਾ ਦਾਖਲਾ ਖਾਰਜ ਰਜਿਸਟਰ ਡੀ.ਈ.ਓ. ਤੋਂ ਕਾਊਂਟਰ ਸਾਈਨ ਕਰਾਉਣ ਦੀ ਲੋੜ ਨਹੀਂ ਹੈ।
ਨੌਵੀਂ ਕਲਾਸ ਦੇ ਵਿਦਿਆਰਥੀਆਂ ਦੀ ਸਕੂਲ ਵੱਲੋਂ ਫਾਈਨਲ ਸਬਮਿਸ਼ਨ ਕਰਨ ਉਪਰੰਤ ਜੇਕਰ ਵੇਰਵਿਆਂ ਵਿੱਚ ਸੋਧ ਕਰਾਉਣੀ ਹੈ ਤਾਂ ਉਹ ਬੋਰਡ ਸ਼ਡਿਊਲ ਜਾਰੀ ਹੋਣ ਉਪਰੰਤ, ਆਨ-ਲਾਈਨ ਕੁਰੈਕਸ਼ਨ ਪ੍ਰੋਫਾਰਮਾ ਜਨਰੇਟ ਕਰਕੇ ਸੋਧਾਂ ਸਬੰਧੀ ਜ਼ਿਲ੍ਹਾ ਖੇਤਰੀ ਦਫਤਰ (ਪੰਜਾਬ ਸਕੂਲ ਸਿੱਖਿਆ ਬੋਰਡ) ਨਾਲ ਸੰਪਰਕ ਕਰ ਸਕਦੇ ਹਨ।
ਦੂਜੇ ਰਾਜ / ਬੋਰਡ ਤੋਂ ਆਉਣ ਵਾਲੇ ਪਰੀਖਿਆਰਥੀਆਂ ਸਬੰਧੀ :-
ਦੂਜੇ ਰਾਜ/ਬੋਰਡ ਤੋਂ ਆਉਣ ਵਾਲੇ ਪਰੀਖਿਆਰਥੀਆਂ ਵੱਲੋਂ ਹੇਠ ਲਿਖੇ ਦਸਤਾਵੇਜ਼/ਰਿਟਰਨ ਦੀ ਕਾਪੀ ਦੇ ਨਾਲ ਮੁੱਖ ਦਫਤਰ ਰਜਿਸਟਰੇਸ਼ਨ ਸ਼ਾਖਾ ) ਵਿੱਚ ਭੇਜਣੇ ਲਾਜ਼ਮੀ ਹਨ :-
(1) ਵਿੱਦਿਅਕ ਸੈਸ਼ਨ ਦੌਰਾਨ ਜਾਂ ਹੇਠਲੀ ਪਰੀਖਿਆ ਪਾਸ ਕਰਨ ਉਪਰੰਤ ਸਕੂਲ ਛੱਡਣ ਦਾ ਸਰਟੀਫਿਕੇਟ ਸਬੰਧਤ ਦੂਜੇ ਰਾਜ/ਬੋਰਡ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਾਂ ਸਮਰੱਥ ਅਧਿਕਾਰੀ ਦੁਆਰਾ ਪ੍ਰਤੀ ਹਸਤਾਖਰ ਹੋਣਾ ਚਾਹੀਦਾ ਹੈ।
(2) ਜਿਸ ਸ਼੍ਰੇਣੀ ਵਿੱਚ ਦਾਖਲ ਹੋਣਾ ਹੈ, ਉਸ ਤੋਂ ਪਹਿਲੀ ਸ਼੍ਰੇਣੀ ਪਾਸ ਹੋਣ ਦਾ ਸਬੂਤ (ਡਿਟੇਲ ਮਾਰਕਸ ਕਾਰਡ/ਸਰਟੀਫਿਕੇਟ ਦੀ ਤਸਦੀਕ ਸ਼ੁਦਾ ਫੋਟੋਸਟੇਟ ਕਾਪੀ)
(3) ਸਾਲ/ਸੈਸ਼ਨ 2019-20 ਲਈ NRI ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਰਾਬਰ ਦੀ ਯੋਗਤਾ ਦਾ ਸਮਾਨਤਾ ਪੱਤਰ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਸ਼ਾਖਾ ਵੱਲੋਂ ਅਸਲ ਸਰਟੀਫਿਕੇਟਾਂ ਦੇ ਆਧਾਰ ਤੇ ਜਾਰੀ ਕੀਤਾ ਜਾਂਦਾ ਹੈ।
ਦਸਵੀਂ ਸ਼੍ਰੇਣੀ ਦਾ ਪਰੀਖਿਆ ਫਾਰਮ ਭੇਜਣ ਵੇਲੇ ਵਿਦਿਆਰਥੀਆਂ ਦਾ ਰਜਿਸਟਰੇਸ਼ਨ ਨੰਬਰ ਜਰੂਰ ਲੱਗਿਆ ਹੋਣਾ ਚਾਹੀਦਾ ਹੈ। ਇਸ ਲਈ ਦੂਜੇ ਰਾਜ/ਬੋਰਡ ਤੋਂ ਆਏ ਪਰੀਖਿਆਰਥੀ ਦੇ ਉਕਤ ਅਨੁਸਾਰ ਸਾਰੇ ਦਸਤਾਵੇਜ਼ ਪੂਰੇ ਕਰਕੇ ਪਰੀਖਿਆ ਫਾਰਮ ਭੇਜਣ ਤੱਕ ਰਜਿਸਟਰੇਸ਼ਨ ਨੰਬਰ ਹਰ ਹਾਲਤ ਵਿੱਚ ਜਾਰੀ ਕਰਵਾਉਣਾ ਯਕੀਨੀ ਬਣਾਇਆ ਜਾਵੇ। ਰਜਿਸਟਰੇਸ਼ਨ ਨੰਬਰ ਲਗਵਾਉਣ ਦੀ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਹੈ। ਕਿਸੇ ਵੀ ਵਿਦਿਆਰਥੀ ਨੂੰ ਆਪਣੇ ਪੱਧਰ ਤੇ ਰਜਿਸਟਰੇਸ਼ਨ ਨੰਬਰ ਨਾ ਲਗਾਇਆ ਜਾਵੇ। ਜੇਕਰ ਕਿਸੇ ਪ੍ਰੀਖਿਆਰਥੀ ਨੂੰ ਪਹਿਲਾਂ ਕਿਸੇ ਸ਼੍ਰੇਣੀ ਵਿੱਚ ਬੋਰਡ ਵੱਲੋਂ ਰਜਿਸਟਰੇਸ਼ਨ ਨੰਬਰ ਜਾਰੀ ਹੋਇਆ ਹੈ ਤਾਂ ਉਹ ਫਾਰਮ ਭਰਨ ਸਮੇਂ ਲਾਜ਼ਮੀ ਭਰਿਆ ਜਾਵੇ, ਬਾਕੀ ਪ੍ਰੀਖਿਆਰਥੀਆਂ ਨੂੰ ਨਵੇਂ ਰਜਿਸਟਰੇਸ਼ਨ ਨੰਬਰ ਜਾਰੀ ਹੋਣਗੇ।
ਆਨਲਾਈਨ ਰਜਿਸਟਰੇਸ਼ਨ /ਕੰਟੀਨਿਊਏਸ਼ਨ ਕਰਨ ਸਬੰਧੀ ਹਦਾਇਤਾਂ :-
ਆਨ-ਲਾਈਨ ਰਜਿਸਟਰੇਸ਼ਨ /ਕੰਟੀਨਿਊਏਸ਼ਨ ਕਰਨ ਲਈ ਭਰੇ ਜਾਣ ਵਾਲੇ ਫਾਰਮਾਂ ਸਬੰਧੀ ਸ਼੍ਰੇਣੀ ਵਾਈਜ਼ ਵਿਸਥਾਰ ਪੂਰਵਕ ਹੇਠਾਂ ਦੱਸਿਆ ਗਿਆ ਹੈ। ਇਹਨਾਂ ਆਨ-ਲਾਈਨ ਫਾਰਮਾਂ ਵਿੱਚ ਵੇਰਵੇ ਦਾਖਲਾ ਖਾਰਜ ਰਜਿਸਟਰ ਮੁਤਾਬਕ ਧਿਆਨ ਪੂਰਵਕ ਪੂਰੇ ਅਤੇ ਸਹੀ ਭਰੇ ਜਾਣ। ਇੱਥੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਆਨ-ਲਾਈਨ ਫਾਰਮ ਭਰਦੇ ਸਮੇਂ ਅੰਗਰੇਜ਼ੀ ਤੋਂ ਪੰਜਾਬੀ ਕੰਵਰਜ਼ਨ ਦੀ ਸੁਵਿਧਾ ਸਕੂਲ ਦੀ ਸੁਵਿਧਾ ਲਈ ਦਿੱਤੀ ਹੈ, ਜੇਕਰ ਕੰਵਰਜ਼ਨ ਨਹੀਂ ਹੁੰਦੀ ਤਾਂ ਨਾਲ ਲੱਗੇ keyboard ਤੋਂ ਪੰਜਾਬੀ ਦੇ ਵੇਰਵੇ ਠੀਕ ਕਰਨਾ ਯਕੀਨੀ ਬਣਾਇਆ ਜਾਵੇ। ਪੰਜਾਬੀ ਵਿੱਚ ਵੇਰਵਿਆਂ ਦੀ ਗਲਤੀ ਦੀ ਜ਼ਿੰਮੇਵਾਰੀ ਸਕੂਲ ਦੀ ਹੋਵੇਗੀ। ਵੇਰਵੇ ਭਰਨ ਉਪਰੰਤ ਇਸਦਾ Rough Print ਲੈਕੇ ਇਸਨੂੰ 2-3 ਵਾਰ ਚੰਗੀ ਤਰ੍ਹਾਂ ਚੈੱਕ ਕਰ ਲਿਆ ਜਾਵੇ। ਜੇਕਰ ਕੋਈ ਸੋਧ ਹੈ, ਤਾਂ ਸੋਧ ਕਰਨ ਉਪਰੰਤ ਦੁਬਾਰਾ Rough Print ਲੈ ਕੇ ਚੈੱਕ ਕੀਤਾ ਜਾਵੇ। ਇਸ ਤੋਂ ਇਲਾਵਾ Student Verification Form ਵੀ ਪ੍ਰਿੰਟ ਕਰਕੇ ਪਰੀਖਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਤੋਂ ਵੇਰਵੇ ਚੈੱਕ ਕਰਵਾ ਲਏ ਜਾਣ। ਵੇਰਵਿਆ ਸਬੰਧੀ ਪੂਰੀ ਤਸੱਲੀ ਕਰਨ ਉਪਰੰਤ ਹੀ ਫਾਈਨਲ ਸਬਮਿਸ਼ਨ ਕੀਤਾ ਜਾਵੇ। ਫਾਈਨਲ ਸਬਮਿਸ਼ਨ ਉਪਰੰਤ ਵੇਰਵੇ ਲਾਕ ਹੋ ਜਾਣਗੇ। ਜੇਕਰ ਇਸ ਉਪਰੰਤ ਵਿਦਿਆਰਥੀ ਦੇ ਵੇਰਵੇ ਭਰਨ ਸਮੇਂ ਸਕੂਲ ਵੱਲੋਂ ਕੋਈ ਗਲਤੀ ਹੁੰਦੀ ਹੈ, ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਆਪਣੀ ਹੋਵੇਗੀ। ਫਾਈਨਲ ਪ੍ਰਿੰਟ ਦੀ ਕਾਪੀ ਵਿੱਚ ਹੱਥ ਨਾਲ ਕੀਤੀ ਸੋਧ ਸਵੀਕਾਰਨਯੋਗ ਨਹੀਂ ਹੋਵੇਗੀ। ਸੋਧ ਕਰਵਾਉਣ ਸਬੰਧੀ ਅੱਗੇ ਦਿੱਤੀ ਵਿਸਥਾਰ ਪੂਰਵਕ ਜਾਣਕਾਰੀ ਨੂੰ ਧਿਆਨ ਨਾਲ ਪੜ੍ਹ ਕੇ ਦਸਤਾਵੇਜ਼ ਅਤੇ ਫੀਸ ਸਮੇਤ ਰਜਿਸਟਰੇਸ਼ਨ ਸ਼ਾਖਾ, ਮੁੱਖ ਦਫਤਰ ਨਾਲ ਸੰਪਰਕ ਕੀਤਾ ਜਾਵੇ।
ਰਜਿਸਟਰੇਸ਼ਨ ਕੰਟੀਨਿਊਏਸ਼ਨ ਸਬੰਧੀ ਇਹ ਧਿਆਨ ਵਿੱਚ ਰਹੇ ਕਿ ਜਦੋਂ ਤੱਕ ਫਾਈਨਲ ਸਬਮਿਸ਼ਨ ਨਹੀਂ ਕੀਤਾ ਜਾਂਦਾ ਅਤੇ ਚਲਾਨ ਉੱਪਰ ਦਰਸਾਈ ਆਖਰੀ ਮਿਤੀ ਤੱਕ ਫੀਸ ਨਹੀਂ ਜਮਾਂ ਕਰਵਾਈ ਜਾਂਦੀ, ਉਦੋਂ ਤੱਕ ਆਨਲਾਈਨ ਕੀਤੀ ਐਂਟਰੀ ਡੰਮੀ/ਪੈਡਿੰਗ ਐਂਟਰੀ ਹੀ ਮੰਨੀ ਜਾਵੇਗੀ ਅਤੇ ਇਸਨੂੰ ਸਵੀਕਾਰ ਵੀ ਨਹੀਂ ਕੀਤਾ ਜਾਵੇਗਾ।
ਨੌਵੀਂ ਸ਼੍ਰੇਣੀ ਲਈ :-
1. ਜਿਹੜੇ ਵਿਦਿਆਰਥੀ ਪਹਿਲਾਂ ਕਿਸੇ ਵੀ ਸ਼੍ਰੇਣੀ ਅਧੀਨ ਬੋਰਡ ਵਿੱਚ ਰਜਿਸਟਰਡ ਨਹੀਂ ਹੋਏ ਭਾਵ ਰਜਿਸਟਰੇਸ਼ਨ ਨੰਬਰ ਜਾਰੀ ਨਹੀਂ ਹੋਇਆ ਅਤੇ ਨੌਵੀਂ ਸ਼੍ਰੇਣੀ ਵਿੱਚ ਦਾਖਲਾ ਲਿਆ ਹੈ, ਉਹਨਾਂ ਲਈ ਐਨ 1 (N1) ਫਾਰਮ ਭਰਿਆ ਜਾਵੇ। ਇਹ ਫਾਰਮ ਕੇਵਲ ਪੰਜਾਬ ਰਾਜ ਵਿੱਚ ਪੜ੍ਹਦੇ ਆ ਰਹੇ ਵਿਦਿਆਰਥੀਆਂ ਲਈ ਭਰਿਆ ਜਾਵੇ। (E-Punjab ਤੋ Import ਵੀ ਕੀਤਾ ਜਾ ਸਕਦਾ ਹੈ।
2. ਜਿਹੜੇ ਵਿਦਿਆਰਥੀ ਕਿਸੇ ਹੋਰ ਰਾਜ/ਬੋਰਡ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲੱਬਧ cOBSE ਅਤੇ MHRD ਮੈਂਬਰਜ਼ ਬੋਰਡਾਂ ਦੀ ਸੂਚੀ ਅਧੀਨ) ਅੱਠਵੀਂ ਦੀ ਪਰੀਖਿਆ ਪਾਸ/ਨੌਵੀਂ ਫੇਲ੍ਹ ਹੋ ਕੇ ਆਏ ਹਨ, ਲਈ ਐਨ 2 (N2) ਫਾਰਮ ਭਰਿਆ ਜਾਵੇ। ਆਨਲਾਈਨ ਫਾਰਮ ਭਰਨ ਸਮੇਂ ਅੱਠਵੀਂ ਕਿਸ ਬੋਰਡ ਤੋਂ ਪਾਸ ਜਾਂ ਨੌਵੀ ਫੇਲ ਹੈ, ਦਾ ਨਾਂ ਲਾਜ਼ਮੀ ਸਲੈਕਟ ਕੀਤਾ ਜਾਵੇ। ਜੇਕਰ ਬੋਰਡ ਦਾ ਨਾਂ ਸੂਚੀ ਵਿੱਚ ਨਾ ਹੋਵੇ ਤਾਂ (Other ਸਲੈਕਟ ਕੀਤਾ ਜਾਵੇ ਅਤੇ ਦਿੱਤੇ ਖਾਨੇ ਵਿੱਚ ਬੋਰਡ ਦਾ ਨਾਮ ਲਿਖਿਆ ਜਾਵੇ। ਇਹਨਾਂ ਵਿਦਿਆਰਥੀਆਂ ਦਾ ਰਜਿਸਟਰੇਸ਼ਨ ਨੰਬਰ ਮੁੱਖ ਦਫਤਰ ਵਿਖੇ ਲੋੜੀਂਦੇ ਦਸਤਾਵੇਜ਼ ਵੈਰੀਫਾਈ ਕਰਨ ਉਪਰੰਤ ਹੀ ਜਾਰੀ ਕੀਤਾ ਜਾਵੇਗਾ ਅਤੇ ਆਨਲਾਈਨ ਅਪਡੇਟ ਕਰ ਦਿੱਤਾ ਜਾਵੇਗਾ। ਜੇਕਰ ਦੂਜੇ ਰਾਜ ਤੋਂ ਆਉਣ ਵਾਲੇ ਪਰੀਖਿਆਰਥੀ ਨੂੰ ਪਿਛਲੀ ਕਿਸੇ ਵੀ ਸ਼੍ਰੇਣੀ ਵਿੱਚ ਬੋਰਡ ਦਾ ਰਜਿਸਟਰੇਸ਼ਨ ਨੰਬਰ ਜਾਰੀ ਹੋਇਆ ਹੈ, ਤਾਂ ਆਨ-ਲਾਈਨ ਐਂਟਰੀ ਵੇਲੇ ਰਜਿਸਟਰੇਸ਼ਨ ਨੰਬਰ ਲਾਜ਼ਮੀ ਭਰਿਆ ਜਾਵੇ।
3. ਜਿਹੜੇ ਵਿਦਿਆਰਥੀ ਪਹਿਲਾਂ ਹੀ ਬੋਰਡ ਵਿੱਚ ਰਜਿਸਟਰਡ ਹਨ (ਭਾਵ ਉਹਨਾਂ ਨੂੰ ਪਿਛਲੀ ਕਿਸੇ ਵੀ ਸ਼੍ਰੇਣੀ ਵਿਚ ਬੋਰਡ ਵਲੋਂ ਰਜਿਸਟਰੇਸ਼ਨ ਨੰਬਰ ਜਾਰੀ ਹੋਇਆ ਸੀ ਅਤੇ ਅੱਠਵੀਂ ਪਾਸ/ਨੌਵੀਂ ਸ਼੍ਰੇਣੀ ਫੇਲ੍ਹ ਹਨ, ਲਈ ਐਨ 3 (N3) ਫਾਰਮ ਭਰਿਆ ਜਾਵੇ। ਫਾਰਮ ਭਰਨ ਸਮੇਂ ਪਹਿਲਾਂ ਜਾਰੀ ਕੀਤਾ ਰਜਿਸਟਰੇਸ਼ਨ ਨੰਬਰ ਜਰੁਰ ਭਰਿਆ ਜਾਵੇ।
ਦਸਵੀਂ ਸ਼੍ਰੇਣੀ ਲਈ :-
1. ਜਿਹੜੇ ਵਿਦਿਆਰਥੀ ਪਹਿਲਾਂ ਹੀ ਬੋਰਡ ਵਿੱਚ ਰਜਿਸਟਰਡ ਹਨ, ਲਈ ਫਾਰਮ ਐਮ 1 (M1) ਭਰਿਆ ਜਾਵੇ। ਇਸ ਫਾਰਮ ਵਿੱਚ ਪਿਛਲੇ ਤਿੰਨ ਸਾਲ ਦੌਰਾਨ ਨੌਵੀਂ ਪਾਸ ਵਿਦਿਆਰਥੀਆਂ ਜਾਂ ਪਿਛਲੇ ਦੋ ਸਾਲਾਂ ਦੌਰਾਨ ਦਸਵੀਂ ਫੇਲ੍ਹ (ਕੇਵਲ ਰੈਗੂਲਰ) ਵਿਦਿਆਰਥੀਆਂ ਨੂੰ import ਕੀਤਾ ਜਾ ਸਕੇਗਾ। Import ਕਰਨ ਉਪਰੰਤ modify ਕਰਕੇ ਵਿਦਿਆਰਥੀਆਂ ਵੱਲੋਂ ਲਏ ਵਿਸ਼ੇ ਅਤੇ ਹੋਰ ਜਾਣਕਾਰੀ ਭਰੀ ਜਾਵੇ। Import ਕੀਤੇ ਵਿਦਿਆਰਥੀਆਂ ਦੇ ਵੇਰਵਿਆਂ ਭਾਵ ਰਜਿਸਟਰੇਸ਼ਨ ਨੰਬਰ, ਨਾਮ, ਪਿਤਾ ਦਾ ਨਾਂ, ਮਾਤਾ ਦਾ ਨਾਂ ਅਤੇ ਜਨਮ ਮਿਤੀ ਵਿੱਚ ਸਕੂਲ ਵੱਲੋਂ ਕਿਸੇ ਕਿਸਮ ਦੀ ਸੋਧ ਆਨਲਾਈਨ ਨਹੀਂ ਕੀਤੀ ਜਾ ਸਕੇਗੀ। ਇਸ ਫਾਰਮ ਵਿੱਚ ਨਵੀਂ ਐਂਟਰੀ ਨਹੀਂ ਕੀਤੀ ਜਾ ਸਕਦੀ। ਕੋਈ ਵੀ ਨੌਵੀਂ ਰੀ-ਅਪੀਅਰ ਪ੍ਰੀਖਿਆਰਥੀ ਜਿਸ ਦਾ ਪਹਿਲੇ ਦੋ ਚਾਂਸਾਂ ਵਿੱਚੋਂ ਕੋਈ ਚਾਂਸ ਬਾਕੀ ਹੈ ਤਾਂ ਉਹ ਦਸਵੀਂ ਵਿੱਚ ਪ੍ਰੋਵੀਜ਼ਨਲ ਦਾਖਲਾ ਲੈ ਸਕਦਾ ਹੈ। ਜਦੋਂ ਤੱਕ ਪ੍ਰੀਖਿਆਰਥੀ ਨੌਵੀਂ ਪਾਸ ਨਹੀਂ ਕਰ ਲੈਂਦਾ ਤਾਂ ਉਸਦਾ ਦਸਵੀਂ ਦਾ ਨਤੀਜਾ ਘੋਸ਼ਿਤ ਨਹੀਂ ਕੀਤਾ ਜਾਵੇਗਾ।
2. ਜਿਹੜੇ ਵਿਦਿਆਰਥੀ ਕਿਸੇ ਦੂਜੇ ਰਾਜ/ਬੋਰਡ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲੱਬਧ cOBSE ਅਤੇ MHRD ਮੈਂਬਰਜ਼ ਬੋਰਡਾਂ ਦੀ ਸੂਚੀ ਅਧੀਨ) ਨੌਵੀਂ ਦੀ ਪਰੀਖਿਆ ਪਾਸ/ ਦਸਵੀਂ ਫੇਲ੍ਹ ਹੋ ਕੇ ਆਏ ਹਨ, ਲਈ ਫਾਰਮ ਐਮ 2 (M2) ਭਰਿਆ ਜਾਵੇ। ਆਨਲਾਈਨ ਫਾਰਮ ਭਰਨ ਸਮੇਂ ਵਿਦਿਆਰਥੀ ਜਿਸ ਵੀ ਬੋਰਡ ਤੋਂ ਨੌਵੀਂ ਪਾਸ/ ਦਸਵੀਂ ਫੇਲ੍ਹ ਹੈ, ਦਾ ਨਾਂ ਲਾਜ਼ਮੀ ਸਲੈਕਟ ਕੀਤਾ ਜਾਵੇ। ਜੇਕਰ ਬੋਰਡ ਦਾ ਨਾਂ ਸੂਚੀ ਵਿੱਚ ਨਾ ਹੋਵੇ, ਤਾਂ Other ਸਲੈਕਟ ਕੀਤਾ ਜਾਵੇ ਅਤੇ ਦਿੱਤੇ ਖਾਨੇ ਵਿੱਚ ਬੋਰਡ ਦਾ ਨਾਮ ਲਿਖਿਆ ਜਾਵੇ। ਇਹਨਾਂ ਵਿਦਿਆਰਥੀਆਂ ਦਾ ਰਜਿਸਟਰੇਸ਼ਨ ਨੰਬਰ ਮੁੱਖ ਦਫਤਰ ਵਿਖੇ ਲੋੜੀਂਦੇ ਦਸਤਾਵੇਜ਼ ਵੈਰੀਫਾਈ ਕਰਨ ਉਪਰੰਤ ਹੀ ਜਾਰੀ ਕੀਤਾ ਜਾਵੇਗਾ ਅਤੇ ਆਨਲਾਈਨ ਅਪਡੇਟ ਕਰ ਦਿੱਤਾ ਜਾਵੇਗਾ। ਜੇਕਰ ਦੂਜੇ ਰਾਜ ਤੋਂ ਆਉਣ ਵਾਲੇ ਪਰੀਖਿਆਰਥੀ ਨੂੰ ਪਿਛਲੀ ਕਿਸੇ ਵੀ ਸ਼੍ਰੇਣੀ ਵਿੱਚ ਪੰਜਾਬ ਬੋਰਡ ਦਾ ਰਜਿਸਟਰੇਸ਼ਨ ਨੰਬਰ ਜਾਰੀ ਹੋਇਆ ਹੈ, ਤਾਂ ਆਨ-ਲਾਈਨ ਐਂਟਰੀ ਵੇਲੇ ਰਜਿਸਟਰੇਸ਼ਨ ਨੰਬਰ ਲਾਜ਼ਮੀ ਭਰਿਆ ਜਾਵੇ।
3. ਦੂਜੇ ਰਾਜ/ਬੋਰਡ ਤੋਂ ਆਉਣ ਵਾਲੇ ਵਿਦਿਆਰਥੀ ਜਿਨ੍ਹਾਂ ਦੀ ਐਂਟਰੀ ਆਨਲਾਈਨ ਕੀਤੀ ਗਈ ਹੈ, ਪ੍ਰੰਤੂ ਫਾਈਨਲ ਪਰੀਖਿਆ ਦੇਣ ਤੋਂ ਪਹਿਲਾਂ ਸਕੂਲ ਛੱਡ ਜਾਂਦੇ ਹਨ ਜਾਂ ਲੰਬੀ ਗੈਰ-ਹਾਜ਼ਰੀ ਕਾਰਨ ਨਾਂ ਕੱਟਿਆ ਜਾਂਦਾ ਹੈ, ਉਹਨਾਂ ਬਾਰੇ ਰਜਿਸਟਰੇਸ਼ਨ ਸ਼ਾਖਾ ਨੂੰ ਜਰੂਰ ਲਿਖਤੀ ਸੂਚਿਤ ਕੀਤਾ ਜਾਵੇ।
4. M1 ਅਤੇ 2 ਫਾਰਮ ਦੀ ਫਾਈਨਲ ਸਬਮਿਸ਼ਨ ਕਰਨ ਉਪਰੰਤ ਪ੍ਰੀਖਿਆ ਫਾਰਮ ਆਨਲਾਈਨ ਜਨਰੇਟ | ਕਰਨ ਦੀ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਹੋਵੇਗੀ। ਰਜਿਸਟਰੇਸ਼ਨ/ਕੰਟੀਨਿਊਏਸ਼ਨ ਅਤੇ ਪ੍ਰੀਖਿਆ ਫਾਰਮ ਦੋ ਅਲੱਗ-ਅਲੱਗ step ਹਨ। ਪਹਿਲਾਂ ਰਜਿਸਟਰੇਸ਼ਨ/ ਕੰਟੀਨਿਊਏਸ਼ਨ ਕੀਤੀ ਜਾਂਦੀ ਹੈ ਅਤੇ ਬਣਦੀ ਫੀਸ ਨਾਲ ਫਾਈਨਲ ਸਬਮਿਸ਼ਨ ਕੀਤੀ ਜਾਂਦੀ ਹੈ। ਉਸ ਉਪਰੰਤ ਇਹਨਾਂ ਵਿੱਚੋਂ ਯੋਗ ਪ੍ਰੀਖਿਆਰਥੀਆਂ ਦੇ ਸਬੰਧਤ ਸਕੂਲ ਵੱਲੋਂ ਪ੍ਰੀਖਿਆ ਫਾਰਮ ਜਨਰੇਟ ਕੀਤੇ ਜਾਂਦੇ ਹਨ ਅਤੇ ਬਣਦੀ ਫੀਸ ਅਦਾ ਕੀਤੀ ਜਾਂਦੀ ਹੈ।
ਸਕੂਲ ਤੋਂ ਸਕੂਲ ਮਾਈਗਰੇਸ਼ਨ :-
ਨੌਵੀਂ ਸ਼੍ਰੇਣੀ ਦੀ ਸਕੂਲ ਤੋਂ ਸਕੂਲ ਮਾਈਗਰੇਸ਼ਨ 31 ਦਸੰਬਰ ਤੱਕ ਨਿਰਧਾਰਿਤ ਫੀਸ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਨਿਰਧਾਰਿਤ ਫੀਸ ਨਾਲ ਵਿਰਲੇ ਕੇਸਾਂ ਵਿੱਚ ਜਿਵੇਂ ਮਾਤਾ/ਪਿਤਾ/ਗਾਰਡੀਅਨ ਦੀ ਬਦਲੀ/ਅਚਾਨਕ ਮੌਤ ਹੋਣ ਦੀ ਸੂਰਤ ਵਿੱਚ ਮਾਈਗਰੇਸ਼ਨ ਮਾਨਯੋਗ ਚੇਅਰਮੈਨ ਜੀ ਵੱਲੋਂ ਆਗਿਆ ਦੇਣ ਉਪਰੰਤ ਹੀ ਕੀਤੀ ਜਾਵੇਗੀ। ਦਸਵੀਂ ਸ਼੍ਰੇਣੀ ਦੀ ਸਕੂਲ ਤੋਂ ਸਕੂਲ ਮਾਈਗਰੇਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਫਾਰਮ ਦੀ ਬਿਨਾਂ ਲੇਟ ਫੀਸ ਅੰਤਿਮ ਮਿਤੀ ਤੱਕ ਨਿਰਧਾਰਿਤ ਫੀਸ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਨਿਰਧਾਰਿਤ ਫੀਸ ਨਾਲ ਵਿਰਲੇ ਕੇਸਾਂ ਵਿੱਚ ਜਿਵੇਂ ਮਾਤਾ/ਪਿਤਾ/ਗਾਰਡੀਅਨ ਦੀ ਬਦਲੀ/ਅਚਾਨਕ ਮੌਤ ਹੋਣ ਦੀ ਸੂਰਤ ਵਿੱਚ ਮਾਈਗਰੇਸ਼ਨ ਮਾਨਯੋਗ ਚੇਅਰਮੈਨ ਜੀ ਵੱਲੋਂ ਆਗਿਆ ਦੇਣ ਉਪਰੰਤ ਹੀ ਕੀਤੀ ਜਾਵੇਗੀ। ਇਹ ਮਾਈਗਰੇਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 45 ਦਿਨ ਪਹਿਲਾਂ ਤੱਕ ਕੀਤੀ ਜਾਵੇਗੀ। ਅਜਿਹਾ ਕਰਨ ਲਈ ਵਿਦਿਆਰਥੀ ਸਕੂਲ ਤੋਂ ਸਕੂਲ ਮਾਈਗਰੇਸ਼ਨ ਫਾਰਮ ਦੋਵੇਂ ਸਕੂਲ ਮੁਖੀਆਂ ਤੋਂ ਤਸਦੀਕ ਕਰਵਾਉਣਗੇ।
ਦੋਵੇਂ ਸਕੂਲ ਮੁੱਖੀ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਜਦ ਤੱਕ ਵਿਦਿਆਰਥੀ ਨੂੰ ਬੋਰਡ ਦਫਤਰ ਵੱਲੋਂ ਮਾਈਗਰੇਸ਼ਨ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਂਦਾ, ਤਦ ਤੱਕ ਟਰਾਂਸਫਰ ਸਰਟੀਫਿਕੇਟ ਨਾ ਜਾਰੀ ਕੀਤਾ ਜਾਵੇ ਅਤੇ ਨਾ ਹੀ ਬਦਲੇ ਹੋਏ ਸਕੂਲ ਵਿੱਚ ਦਾਖਲ ਕੀਤਾ ਜਾਵੇ।
ਇੰਟਰਬੋਰਡ ਮਾਈਗਰੇਸ਼ਨ :-
ਬੋਰਡ ਵੱਲੋਂ ਜਾਰੀ ਦਾਖਲਾ ਸ਼ਡਿਊਲ ਦੀਆਂ ਮਿਤੀਆਂ ਖਤਮ ਹੋਣ ਉਪਰੰਤ ਦੂਜੇ ਰਾਜ/ਬੋਰਡ ਤੋਂ ਪੜ੍ਹਦੇ ਆ ਰਹੇ ਵਿਦਿਆਰਥੀ ਕਿਸੇ ਵੀ ਸੂਰਤ ਵਿੱਚ ਨੌਵੀਂ/ਦਸਵੀਂ ਸ਼੍ਰੇਣੀ ਵਿੱਚ ਬੋਰਡ ਤੋਂ ਇੰਟਰਬੋਰਡ ਮਾਈਗਰੇਸ਼ਨ ਫਾਰਮ ਤੇ ਰਜਿਸਟਰੇਸ਼ਨ ਸ਼ਾਖਾ ਵੱਲੋਂ ਪੂਰਵ ਪ੍ਰਵਾਨਗੀ ਲਏ ਬਿਨਾਂ ਦਾਖਲ ਨਾ ਕੀਤੇ ਜਾਣ। ਨੌਵੀਂ ਸ਼੍ਰੇਣੀ ਦੀ ਇੰਟਰਬੋਰਡ ਮਾਈਗਰੇਸ਼ਨ 31 ਦਸੰਬਰ ਤੱਕ ਨਿਰਧਾਰਿਤ ਫੀਸ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਨਿਰਧਾਰਿਤ ਫੀਸ ਨਾਲ ਵਿਰਲੇ ਕੇਸਾਂ ਵਿੱਚ ਜਿਵੇਂ ਮਾਤਾ/ਪਿਤਾ/ਗਾਰਡੀਅਨ ਦੀ ਬਦਲੀ/ਅਚਾਨਕ ਮੌਤ ਹੋਣ ਦੀ ਸੂਰਤ ਵਿੱਚ ਮਾਈਗਰੇਸ਼ਨ ਮਾਨਯੋਗ ਚੇਅਰਮੈਨ ਜੀ ਵੱਲੋਂ ਆਗਿਆ ਦੇਣ ਉਪਰੰਤ ਹੀ ਕੀਤੀ ਜਾਵੇਗੀ। ਮਾਈਗਰੇਸ਼ਨ ਹੋਣ ਉਪਰੰਤ ਵਿਦਿਆਰਥੀ ਨੂੰ 15 ਦਿਨ ਦੇ ਅੰਦਰ-ਅੰਦਰ ਸਕੂਲ ਵਿੱਚ ਦਾਖਲਾ ਲੈ ਲੈਣਾ ਚਾਹੀਦਾ ਹੈ। ਦਾਖਲਾ ਨਾ ਲੈਣ ਦੀ ਸੂਰਤ ਵਿੱਚ ਪ੍ਰਵਾਨਗੀ ਰੱਦ ਹੋਈ ਸਮਝੀ ਜਾਵੇਗੀ। ਰੱਦ ਹੋਈ ਪ੍ਰਵਾਨਗੀ ਵਾਲੇ ਵਿਦਿਆਰਥੀ ਨੂੰ ਵਿਸ਼ੇਸ਼ ਹਲਾਤਾਂ ਵਿੱਚ ਦੁਬਾਰਾ ਪ੍ਰਵਾਨਗੀ ਮੁੜ ਫੀਸ ਜਮਾਂ ਕਰਵਾਉਣ ਤੇ ਹੀ ਦਿੱਤੀ ਜਾਵੇਗੀ। ਇਹ ਮਾਈਗਰੇਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 45 ਦਿਨ ਪਹਿਲਾਂ ਤੱਕ ਕੀਤੀ ਜਾਵੇਗੀ।
ਇੰਟਰ ਬੋਰਡ ਮਾਈਗਰੇਸ਼ਨ ਅਪਲਾਈ ਕਰਨ ਉਪਰੰਤ 10 ਦਿਨਾਂ ਦੇ ਅੰਦਰ-ਅੰਦਰ ਸਕੂਲ ਵੱਲੋਂ ਸਬੰਧਤ ਫਾਰਮ (N2/M2) ਦੀ ਆਨ-ਲਾਈਨ ਐਂਟਰੀ ਕੀਤੀ ਜਾਵੇ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇੰਟਰ-ਬੋਰਡ ਮਾਈਗਰੇਸ਼ਨ ਫਾਰਮ ਰੱਦ ਸਮਝਿਆ ਜਾਵੇਗਾ।
ਟਰਾਂਸਫਰ- ਕਮ- ਲੀਵਿੰਗ ਸਰਟੀਫਿਕੇਟ ਸਬੰਧੀ ਹਦਾਇਤਾਂ (TC) :
ਜੋ ਪਰੀਖਿਆਰਥੀ ਨੌਵੀਂ ਸ਼੍ਰੇਣੀ ਵਿੱਚ ਪਾਸ/ਫੇਲ੍ਹ ਆਦਿ ਹੋਣ ਉਪਰੰਤ ਸਕੂਲ ਛੱਡ ਕੇ ਦੂਸਰੇ ਸਕੂਲ ਵਿੱਚ ਜਾਂਦੇ ਹਨ, ਉਹਨਾਂ ਨੂੰ ਸਕੂਲ ਪਹਿਲਾਂ ਚੱਲ ਰਹੀ ਪ੍ਰਥਾ ਅਨੁਸਾਰ ਹੱਥ ਲਿਖਤ ਸਕੂਲ ਲੀਵਿੰਗ-ਕਮ-ਟਰਾਂਸਫਰ ਸਰਟੀਫਿਕੇਟ ਜਾਰੀ ਕਰਦਾ ਸੀ, ਹੁਣ ਸਕੂਲ ਇਹ ਸਕੂਲ ਲੀਵਿੰਗ- ਕਮ -ਟਰਾਂਸਫਰ ਸਰਟੀਫਿਕੇਟ ਆਨਲਾਈਨ Login ld ਵਿੱਚੋਂ ਹੀ ਕੱਟ ਕੇ ਦੇਵੇਗਾ, ਇਸ ਉੱਪਰ ਇੱਕ ਸਪੈਸ਼ਲ Reference No ਕੰਪਿਊਟਰ ਰਾਹੀਂ ਲਗਾਇਆ ਜਾਵੇਗਾ। ਜਿਸ ਨਵੇਂ ਸਕੂਲ ਵਿੱਚ ਪ੍ਰੀਖਿਆਰਥੀ ਦਾਖਲਾ ਲਵੇਗਾ, ਉਹ ਸਕੂਲ ਵੱਲੋਂ ਇਹ Reference No ਨੰ. ਪਾ ਕੇ ਪਰੀਖਿਆਰਥੀ ਨੂੰ ਆਪਣੇ ਸਕੂਲ ਵਿੱਚ Import ਕੀਤਾ ਜਾਵੇਗਾ। ਇਸ ਆਨਲਾਈਨ TC ਤੋਂ ਬਿਨ੍ਹਾਂ ਦੂਜੇ ਸਕੂਲ ਵਿੱਚ ਪ੍ਰੀਖਿਆਰਥੀ ਨੂੰ import ਨਹੀਂ ਕੀਤਾ ਜਾ ਸਕੇਗਾ ਭਾਵ ਰਜਿਸਟਰੇਸ਼ਨ/ਕੰਟੀਨਿਊਏਸ਼ਨ ਨਹੀਂ ਕੀਤੀ ਜਾ ਸਕੇਗੀ। ਆਨਲਾਈਨ ਸਰਟੀਫਿਕੇਟ ਜਾਰੀ ਕਰਨ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ :
1. ਸਕੂਲ ਲਾਗ ਇੰਨ ਕਰਨ ਉਪਰੰਤ Session 2018-19 ਸਲੈਕਟ ਕੀਤਾ ਜਾਵੇ ਅਤੇ Registration Portal » Generate TC Menu ਤੇ ਕਲਿੱਕ ਕੀਤਾ ਜਾਵੇ। ਸਾਲ/ਸੈਸ਼ਨ 2016-17 ਅਤੇ 2017-18 ਦਾ Tc Generate ਕਰਨ ਲਈ 2017-18 Session ਵਿੱਚ Login ਕੀਤਾ ਜਾਵੇ।
2. ਪਿਛਲੇ ਤਿੰਨ ਸੈਸ਼ਨ ਵਿਚਲੇ ਪਾਸ/ਫੇਲ/ਰੀਅਪੀਅਰ ਵਿਦਿਆਰਥੀਆਂ ਦਾ TC ਆਨਲਾਈਨ ਜਨਰੇਟ ਕੀਤਾ ਜਾ ਸਕਦਾ ਹੈ।
3. ਜਿਸ ਪਰੀਖਿਆਰਥੀ ਨੂੰ TC ਜਾਰੀ ਕਰਨਾ ਹੈ, ਉਸ ਪਰੀਖਿਆਰਥੀ ਦੇ ਸਾਹਮਣੇ ਬਣੇ ਬਟਨ Tc ਤੇ ਕਲਿੱਕ ਕੀਤਾ ਜਾਵੇ। ਇੱਕ ਪੇਜ ਖੁੱਲੇਗਾ, ਜਿਸ ਵਿੱਚ ਦਿੱਤੇ ਕਾਲਮ ਭਰੇ ਜਾਣ ਅਤੇ Generate TC ਤੇ ਕਲਿੱਕ ਕੀਤਾ ਜਾਵੇ। ਇਸ ਉਪਰੰਤ ਪਰੀਖਿਆਰਥੀ ਸਕੂਲ ਤੋਂ ਟਰਾਂਸਫਰ ਹੋ ਜਾਏਗਾ, ਜਿਸਨੂੰ ਵਾਪਸ ਨਹੀਂ ਕੀਤਾ ਜਾ ਸਕੇਗਾ। ਪਰੀਖਿਆਰਥੀ ਦੇ ਸਾਹਮਣੇ ਲੱਗੇ Print ਬਟਨ ਤੇ ਕਲਿੱਕ ਕਰਕੇ ਸਰਟੀਫਿਕੇਟ ਪ੍ਰਿੰਟ ਕਰ ਲਿਆ ਜਾਵੇ।
4. ਜਿਸ ਨਵੇਂ ਸਕੂਲ ਵਿੱਚ ਉਹ ਪਰੀਖਿਆਰਥੀ ਦਾਖਲਾ ਲੈਂਦਾ ਹੈ, ਉਸ ਸਕੂਲ ਵੱਲੋਂ ਸਰਟੀਫਿਕੇਟ ਤੇ ਲੱਗੇ Reference No ਨੂੰ ਪਾਕੇ Import ਕੀਤਾ ਜਾਵੇਗਾ। ਬਾਹਰਲੇ ਰਾਜ/ਬੋਰਡ ਤੋਂ ਆਉਣ ਵਾਲੇ ਪਰੀਖਿਆਰਥੀਆ ਨੂੰ ਛੱਡ ਕੇ ਦਸਵੀਂ ਦੇ ਫਾਰਮਾਂ ਵਿੱਚ ਨਵੀਂ ਐਂਟਰੀ ਕਰਨ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ। ਪ੍ਰੀਖਿਆਰਥੀਆਂ ਨੂੰ ਆਪਣੇ ਹੀ ਸਕੂਲ ਵਿੱਚ ਮੁੜ ਦਾਖਲ ਕਰਨ ਲਈ ਇਹੀ Reference No ਪਾ ਕੇ ਆਪਣੇ ਸਕੂਲ ਵਿੱਚ import ਕੀਤਾ ਜਾ ਸਕਦਾ ਹੈ।
ਦਾਖਲਾ ਖਾਰਜ ਰਜਿਸਟਰ ਵਿੱਚ ਇਸ ਸਬੰਧੀ ਵੇਰਵੇ ਭਾਵ ਟਰਾਂਸਫਰ ਸਰਟੀਫਿਕੇਟ ਤੇ ਕੰਪਿਊਟਰ ਵੱਲੋਂ ਲਗਾਇਆ Reference No. ਅਤੇ ਮਿਤੀ ਆਦਿ ਜਰੂਰ ਦਰਜ ਕੀਤੇ ਜਾਣ ਅਤੇ ਮਾਈਗਰੇਸ਼ਨ ਲੈਣ ਦੀ ਸੂਰਤ ਵਿੱਚ ਮਾਈਗਰੇਸ਼ਨ ਸਬੰਧੀ ਵੇਰਵੇ ਦਰਜ ਕੀਤੇ ਜਾਣ।
ਕੁਝ ਹੋਰ ਜ਼ਰੂਰੀ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ :-
1. ਨੌਵੀਂ ਪਾਸ ਜਾਂ ਫੇਲ ਜਾਂ ਰੀਅਪੀਅਰ ਪਰੀਖਿਆਰਥੀਆਂ ਦਾ ਆਨਲਾਈਨ ਟਰਾਂਸਫਰ ਸਰਟੀਫਿਕੇਟ ਜੋ ਬੋਰਡ ਦੀ ਸਾਈਟ ਤੇ ਹੈ, ਹੀ ਕੱਟ ਕੇ ਦਿੱਤਾ ਜਾਵੇਗਾ। ਜੇਕਰ ਪਰੀਖਿਆਰਥੀ ਦੀ ਰੀਅਪੀਅਰ ਹੈ, ਤਾਂ ਪਰੀਖਿਆਰਥੀ ਪਰੀਖਿਆ ਪਾਸ ਕਰਕੇ ਪੁਰਾਣੇ ਸਕੂਲ ਵਿੱਚ ਨਤੀਜ਼ਾ ਅਪਡੇਟ ਕਰਵਾਏਗਾ। ਨਤੀਜਾ ਅਪਡੇਟ ਕਰਨ ਉਪਰੰਤ TC ਦੁਬਾਰਾ ਪ੍ਰਿੰਟ ਕਰ ਲਿਆ ਜਾਵੇ।ਨਤੀਜੇ ਦਾ ਫਾਈਨਲ ਸਬਮਿਸ਼ਨ ਕਰਨ ਉਪਰੰਤ ਵੀ ਨੌਵੀਂ ਸ਼੍ਰੇਣੀ ਦਾ R.L. ਅਤੇ ਕੰਪਾਰਟਮੈਂਟ ਦਾ ਨਤੀਜਾ ਸਕੂਲ ਲਾਗ-ਇਨ ਆਈ.ਡੀ. ਅਧੀਨ ਹੀ ਅਪਡੇਟ ਕੀਤਾ ਜਾ ਸਕਦਾ ਹੈ।
2. ਜੇਕਰ ਪਰੀਖਿਆਰਥੀ ਦੀ ਕੰਟੀਨਿਊਏਸ਼ਨ/ਰਜਿਸਟਰੇਸ਼ਨ ਅਗਲੇ ਸੈਸ਼ਨ ਲਈ ਨਵੀਂ ਕਲਾਸ ਵਿੱਚ ਹੋ ਚੁੱਕੀ ਹੈ ਅਤੇ ਸਕੂਲ ਵੱਲੋਂ ਫਾਈਨਲ ਸਬਮਿਸ਼ਨ ਕੀਤੀ ਜਾ ਚੁੱਕੀ ਹੈ, ਤਾਂ ਉਸ ਪ੍ਰੀਖਿਆਰਥੀ ਦੀ ਸਕੂਲ ਤੋਂ ਸਕੂਲ ਮਾਈਗਰੇਸ਼ਨ ਹੀ ਹੋਵੇਗੀ।
3. ਜੇਕਰ ਪਰੀਖਿਆਰਥੀ ਦੀ ਕੰਟੀਨਿਊਏਸ਼ਨ/ ਰਜਿਸਟਰੇਸ਼ਨ ਅਗਲੇ ਸੈਸ਼ਨ ਲਈ ਨਵੀਂ ਕਲਾਸ ਵਿੱਚ ਹੋ ਚੁੱਕੀ ਹੈ ਪ੍ਰੰਤੂ ਫਾਈਨਲ ਸਬਮਿਸ਼ਨ ਨਹੀਂ ਹੋਈ ਤਾਂ ਪਰੀਖਿਆਰਥੀ ਦੀ ਐਂਟਰੀ ਡੀਲੀਟ ਕਰਕੇ ਪੁਰਾਣੇ ਸੈਸ਼ਨ 2018-19 ਵਿੱਚੋਂ ਹੀ ਸਕੂਲ ਵੱਲੋਂ ਟਰਾਂਸਫਰ ਸਰਟੀਫਿਕੇਟ ਕੱਟ ਕੇ ਦਿੱਤਾ ਜਾਵੇਗਾ। ਦਾਖਲੇ ਦੀ ਆਖਰੀ ਮਿਤੀ ਹੀ ਟਰਾਂਸਫਰ ਸਰਟੀਫਿਕੇਟ ਕੱਟਣ ਦੀ ਆਖਰੀ ਮਿਤੀ ਹੋਵੇਗੀ, ਜੇਕਰ ਇਸ ਮਿਤੀ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਂਦਾ ਤਾਂ ਇਸ ਉਪਰੰਤ ਸਿਰਫ ਸਕੂਲ ਤੋਂ ਸਕੂਲ ਮਾਈਗਰੇਸ਼ਨ ਰਾਹੀਂ ਹੀ ਪਰੀਖਿਆਰਥੀ ਸਕੂਲ ਬਦਲ ਸਕੇਗਾ।
4. ਨਿਰਧਾਰਿਤ ਮਿਤੀ ਤੋਂ ਬਾਅਦ ਜੇਕਰ ਕਿਸੇ ਸਕੂਲ ਦਾ ਆਨ-ਲਾਈਨ ਟੀ.ਸੀ. ਜਨਰੇਟ ਕਰਨ ਤੋਂ ਰਹਿ ਜਾਂਦਾ ਹੈ ਪਰ ਦਾਖਲਾ ਸ਼ਡਿਊਲ ਦੌਰਾਨ ਉਹ ਕਿਸੇ ਹੋਰ ਸਕੂਲ ਵਿੱਚ ਦਾਖਲਾ ਸਮੇਂ-ਸਿਰ ਲੈ ਲੈਂਦਾ ਹੈ ਤਾਂ ਉਹ ਆਨਲਾਈਨ ਟੀ.ਸੀ. ਜਨਰੇਟ ਕਰਨ ਸਬੰਧੀ ਜ਼ਿਲ੍ਹਾ ਮੈਨੇਜਰ, ਖੇਤਰੀ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਪਰਕ ਕਰ ਸਕਦਾ ਹੈ।
ਫਾਈਨਲ ਸਬਮਿਸ਼ਨ , ਚਾਲਾਨ ਜਨਰੇਟ ਕਰਨ ਅਤੇ ਰਿਟਰਨ ਦੀ ਕਾਪੀ ਭੇਜਣ ਆਦਿ ਸਬੰਧੀ ਹਦਾਇਤਾਂ :-
ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਆਨਲਾਈਨ ਸਾਰੇ ਵੇਰਵੇ ਭਰਨ ਅਤੇ ਇਹਨਾਂ ਦਾ ਰਫ ਪ੍ਰਿੰਟ ਚੈੱਕ ਕਰਨ ਉਪਰੰਤ ਹੇਠ ਲਿਖੇ ਅਨੁਸਾਰ ਫਾਈਨਲ ਕੀਤਾ ਜਾਵੇ :-
1. ਰਜਿਸਟਰੇਸ਼ਨ/ਕੰਟੀਨਿਊਏਸ਼ਨ ਦੀ ਫਾਈਨਲ ਸਬਮਿਸ਼ਨ Multiple Lot ਭਾਵ ਇੱਕ ਤੋਂ ਜ਼ਿਆਦਾ ਭਾਗਾਂ ਵਿੱਚ | ਨਿਰਧਾਰਿਤ ਮਿਤੀ ਤੱਕ ਕੀਤੀ ਜਾ ਸਕਦੀ ਹੈ।
2. ਆਨਲਾਈਨ ਫਾਰਮ ਵਿੱਚ ਪਰੀਖਿਆਰਥੀਆਂ ਦੇ ਸਹੀ ਵੇਰਵੇ ਭਰਨ ਅਤੇ ਰਫ ਮਿੰਟ ਚੈੱਕ ਕਰਨ ਉਪਰੰਤ Calculate Fee ਤੇ ਕਲਿੱਕ ਕੀਤਾ ਜਾਵੇ। ਕਲਿੱਕ ਕਰਨ ਉਪਰੰਤ ਐਂਟਰ ਕੀਤੇ ਪ੍ਰੀਖਿਆਰਥੀਆਂ ਦੀ ਫਾਰਮ-ਵਾਈਜ਼ ਗਿਣਤੀ ਅਤੇ ਫੀਸ ਦਿਖੇਗੀ। ਜੇਕਰ ਕਿਸੇ ਪ੍ਰੀਖਿਆਰਥੀ ਦੇ ਵੇਰਵੇ ਅਧੂਰੇ ਭਰੇ ਹਨ ਤਾਂ ਫੀਸ ਵਾਲਾ ਪੇਜ਼ ਨਹੀਂ ਦਿਖੇਗਾ, ਬਲਕਿ ਉਹਨਾਂ ਪ੍ਰੀਖਿਆਰਥੀਆਂ ਦੀ ਸੂਚੀ ਦਿਖੇਗੀ। ਇਹਨਾਂ ਪ੍ਰੀਖਿਆਰਥੀਆਂ ਦੇ ਵੇਰਵੇ ਪੂਰਨ ਕਰਨ ਉਪਰੰਤ ਮੁੜ Calculate Fee ਤੇ ਕਲਿੱਕ ਕੀਤਾ ਜਾਵੇ। ਸਕਰੀਨ ਉੱਪਰ ਦਿੱਖ ਰਹੀ ਗਿਣਤੀ/ਫੀਸ ਜੇਕਰ ਠੀਕ ਹੈ ਤਾਂ Final Submit ਬਟਨ ਤੇ ਕਲਿੱਕ ਕੀਤਾ ਜਾਵੇ। ਸਿਰਫ ਇਸ ਬਟਨ ਤੇ ਕਲਿੱਕ ਕਰਨ ਨਾਲ ਫਾਈਨਲ ਸਬਮਿਸ਼ਨ complete ਨਹੀਂ ਹੋਵੇਗੀ, ਜਦ ਤੱਕ ਚਲਾਨ ਜਨਰੇਟ ਨਹੀਂ ਹੁੰਦਾ ਹੈ ਅਤੇ ਇਸਦੀ ਫੀਸ ਬੈਂਕ ਵਿੱਚ ਭਰਨ ਉਪਰੰਤ ਵੈਰੀਫਾਈ ਨਹੀਂ ਹੁੰਦੀ ਉਦੋਂ ਤੱਕ ਐਂਟਰੀ ਨੂੰ ਪੈਡਿੰਗ ਮੰਨਿਆ ਜਾਵੇਗਾ। ਫਾਈਨਲ ਸਬਮਿਸ਼ਨ ਕਰਨ ਉਪਰੰਤ ਸਾਰੇ ਵੇਰਵੇ ਲਾਕ ਹੋ ਜਾਣਗੇ, ਇਸ ਲਈ ਇਸ ਤੋਂ ਪਹਿਲਾਂ ਵੇਰਵੇ ਚੈੱਕ ਕਰ ਲਏ ਜਾਣ ਅਤੇ ਗਲਤੀ ਹੋਣ ਦੀ ਸੂਰਤ ਵਿੱਚ ਦਰੁੱਸਤੀ ਕਰਕੇ ਫਿਰ ਫਾਈਨਲ ਸਬਮਿਸ਼ਨ ਕੀਤੀ ਜਾਵੇ। ਫਾਈਨਲ ਸਬਮਿਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਕੋਈ ਸੋਧ ਨਹੀਂ ਕੀਤੀ ਜਾ ਸਕੇਗੀ।
3. ਫਾਈਨਲ ਸਬਮਿਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਜਨਰੇਟ ਚਲਾਨ ਤੇ ਕਲਿੱਕ ਕੀਤਾ ਜਾਵੇ ਅਤੇ ਬੈਂਕ ਸਲੈਕਟ ਕਰਕੇ ਚਾਲਾਨ ਜਨਰੇਟ ਕੀਤਾ ਜਾਵੇ ਅਤੇ ਫੀਸ ਸਬੰਧਤ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਚਲਾਨ ਦੇ ਤਿੰਨ ਭਾਗਾਂ ਵਿੱਚੋਂ ਇੱਕ ਭਾਗ ਬੈਂਕ ਰੱਖੇਗਾ, ਇੱਕ ਭਾਗ ਸਕੂਲ ਰਿਕਾਰਡ ਹਿੱਤ ਰੱਖਿਆ ਜਾਵੇ ਅਤੇ ਇੱਕ ਭਾਗ ਰਿਟਰਨ ਦੀ ਕਾਪੀ ਨਾਲ ਲਗਾ ਕੇ ਬੋਰਡ ਦਫਤਰ ਨੂੰ ਭੇਜਿਆ ਜਾਵੇ। ਚਲਾਨ ਜਨਰੇਟ ਕਰਨ ਸਮੇਂ ਇੱਕ ਵਾਰ ਜੋ ਬੈਂਕ ਸਲੈਕਟ ਕਰ ਲਿਆ ਗਿਆ, ਉਸਨੂੰ ਬਦਲਿਆ ਨਹੀਂ ਜਾ ਸਕੇਗਾ, ਇਸ ਲਈ ਧਿਆਨ ਪੂਰਵਕ ਬੈਂਕ ਸਲੈਕਟ ਕੀਤਾ ਜਾਵੇ। ਗਲਤੀ ਹੋਣ ਦੀ ਸੂਰਤ ਵਿੱਚ ਰਜਿਸ਼ਟਰੇਸ਼ਨ ਸ਼ਾਖਾ, ਮੁੱਖ ਦਫਤਰ, ਮੋਹਾਲੀ ਵਿਖੇ ਨਿੱਜੀ ਤੌਰ ਤੇ ਲੈਂਟਰ ਹੈਂਡ ਸਮੇਤ ਸੰਪਰਕ ਕੀਤਾ ਜਾਵੇ। ਚਲਾਨ ਉੱਪਰ ਦਰਜ Valid Date ਤੱਕ ਹੀ ਫੀਸ ਬੈਂਕ ਵਿੱਚ ਜਮਾਂ ਕਰਵਾਈ ਜਾ ਸਕੇਗੀ, ਉਸ ਉਪਰੰਤ ਚਲਾਨ ਦੀ ਵੈਧਤਾ ਖਤਮ ਹੋ ਜਾਵੇਗੀ ਅਤੇ Challan Regenerate ਕਰਨਾ ਪਵੇਗਾ ਜੋ ਕਿ ਨਵੀਂ ਫੀਸ ਅਨੁਸਾਰ ਬਣੇਗਾ। ਜੇਕਰ valid date ਤੱਕ ਚਲਾਨ ਦੀ ਫੀਸ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ ਪਰ ਚਲਾਨ ਵੈਰੀਫਾਈ ਨਹੀਂ ਹੋਇਆ ਤਾਂ ਚਲਾਨ re-generate ਨਾ ਕੀਤਾ ਜਾਵੇ। ਬਲਕਿ ਚਲਾਨ ਦੀ ਕਾਪੀ ਲੈ ਕੇ ਬੈਂਕ/ ਬੋਰਡ ਦਫਤਰ ਨਾਲ ਸੰਪਰਕ ਕੀਤਾ ਜਾਵੇ। ਫੀਸ ਵੈਰੀਫਾਈ ਹੋਣ ਲਈ 2-3 ਦਿਨ ਤੱਕ ਇੰਤਜ਼ਾਰ ਕੀਤਾ ਜਾਵੇ।
4. ਬੈਂਕ ਦੁਆਰਾ ਫੀਸ ਕੰਨਫਰਮ ਹੋਣ ਤੋਂ ਬਾਅਦ ਫਾਈਨਲ ਪ੍ਰਿੰਟ ਖੁੱਲ ਜਾਵੇਗਾ ਅਤੇ ਰਿਟਰਨ ਦੀ ਕਾਪੀ ਪਿਟ ਕੀਤੀ ਜਾ ਸਕੇਗੀ। ਇਸ ਪ੍ਰੋਸੈਸ ਲਈ 24 ਘੰਟੇ ਦਾ ਸਮਾਂ ਲੱਗ ਸਕਦਾ ਹੈ ।
5. N2, M2 ਫਾਰਮਾਂ ਦੀ ਰਿਟਰਨ ਪਿੰਟ ਕਰਕੇ ਲੋੜੀਂਦੇ ਦਸਤਾਵੇਜ਼ ਲਗਾ ਕੇ ਅਲੱਗ-ਅਲੱਗ ਲਿਫ਼ਾਫੇ ਵਿੱਚ ਪਾ ਕੇ ਸਮੇਤ ਚਲਾਨ ਦੀ ਕਾਪੀ ਨੱਥੀ ਕਰਕੇ ਦੋਨੋਂ ਲਿਫਾਫੇ ਇੱਕ ਵੱਡੇ ਲਿਫਾਫੇ ਵਿੱਚ ਬੰਦ ਕਰਕੇ ਜਿਸ ਉੱਪਰ ਮੋਟੇ ਅੱਖਰਾਂ ਵਿੱਚ ਰਜਿਸਟਰੇਸ਼ਨ ਸ਼ਾਖਾ, ਸਕੂਲ ਦਾ ਨਾਂ, ਸਕੂਲ ਕੋਡ, ਸ਼ਨਾਖਤੀ ਨੂੰ ., ਲਾਟ ਨੰਬਰ ਅਤੇ ਜ਼ਿਲ੍ਹਾਂ ਜ਼ਰੂਰ ਲਿਖਿਆ ਹੋਵੇ, ਬੋਰਡ ਵੱਲੋਂ ਨਿਰਧਾਰਿਤ ਮਿਤੀਆਂ ਤੱਕ ਸਬੰਧਤ ਜਿਲ੍ਹਾ ਖੇਤਰੀ ਦਫਤਰ ਵਿੱਚ ਹਰ ਹਾਲਤ ਵਿੱਚ ਜਮਾਂ ਕਰਵਾਈ ਜਾਵੇ। ਇਸ ਦੀ ਇੱਕ ਕਾਪੀ ਸਕੂਲ ਰਿਕਾਰਡ ਹਿੱਤ ਲਾਜ਼ਮੀ ਰੱਖੀ ਜਾਵੇ, ਕਿਉਂਕਿ ਬੋਰਡ ਵੱਲੋਂ ਲੋੜ ਪੈਣ ਤੇ ਕਿਸੇ ਵੀ ਸਮੇਂ ਰਿਕਾਰਡ ਦੀ ਮੰਗ ਕੀਤੀ ਜਾ ਸਕਦੀ ਹੈ।
ਉਕਤ ਦਰਜ ਸਾਰੀਆਂ ਹਦਾਇਤਾਂ ਅਤੇ ਨਿਰਧਾਰਿਤ ਸ਼ਡਿਊਲ ਅਨੁਸਾਰ ਰਜਿਸਟਰੇਸ਼ਨ /ਕੰਟੀਨਿਊਏਸ਼ਨ ਕਰਵਾਉਣਾ ਸਕੂਲ ਮੁੱਖੀ ਦੀ ਜ਼ਿੰਮੇਵਾਰੀ ਹੈ। ਕਿਸੇ ਕਿਸਮ ਦੀ ਲਾਪਰਵਾਹੀ ਅਤੇ ਗਲਤੀ ਲਈ ਸਕੂਲ ਮੁੱਖੀ ਜ਼ਿੰਮੇਵਾਰ ਹੋਵੇਗਾ।
ਨੋਟ :-
1. ਦਸਵੀਂ ਸ਼੍ਰੇਣੀ (M1 and 2) ਦੇ ਸਕੂਲ ਵੱਲੋਂ ਆਨਲਾਈਨ ਭਰੇ ਡਾਟੇ ਤੋਂ ਹੀ ਪ੍ਰੀ-ਪ੍ਰਿੰਟਡ ਪਰੀਖਿਆ ਫਾਰਮ ਭੇਜੇ ਜਾਣਗੇ। ਇਸ ਲਈ ਆਨਲਾਈਨ ਐਂਟਰੀ ਧਿਆਨ ਨਾਲ ਕੀਤੀ ਜਾਵੇ।
2. ਬੋਰਡ ਨੂੰ ਜੋ ਵੀ ਕੋਈ ਪੱਤਰ, ਫੀਸ, ਦਸਤਾਵੇਜ਼, ਰਿਟਰਨ ਦੀ ਕਾਪੀ ਅਤੇ ਸੋਧ ਲਈ ਬਿਨੈ-ਪੱਤਰ ਆਦਿ ਭੇਜਿਆ ਜਾਂਦਾ ਹੈ, ਤਾਂ ਇਸਦੀ ਇੱਕ ਕਾਪੀ ਸਕੂਲ ਰਿਕਾਰਡ ਵਿੱਚ ਲਾਜ਼ਮੀ ਰੱਖੀ ਜਾਵੇ, ਭਵਿੱਖ ਵਿੱਚ ਬੋਰਡ ਵੱਲੋਂ ਕਿਸੇ ਸਮੇਂ ਵੀ ਰਿਕਾਰਡ ਦੀ ਮੰਗ ਕੀਤੀ ਜਾ ਸਕਦੀ ਹੈ।
3. ਜੇਕਰ ਕਿਸੇ ਸਕੂਲ ਨੇ ਦੂਜੇ ਰਾਜ/ਬੋਰਡਾਂ ਤੋਂ ਆਏ ਵਿਦਿਆਰਥੀਆਂ ਦੇ ਰਜਿਸਟਰੇਸ਼ਨ ਨੰਬਰ/Error ਚੈਕ ਕਰਨੇ ਹਨ, ਤਾਂ ਉਹ Registration Portal ਦੇ ਅੰਦਰ Other Board Reg No. ਦੇ ਲਿੰਕ ਤੇ ਕਲਿੱਕ ਕਰਕੇ ਰਜਿਸਟਰੇਸ਼ਨ ਨੰਬਰ/Error ਚੈਕ ਕਰ ਸਕਦੇ ਹਨ।
4. ਜੇਕਰ ਕਿਸੇ ਪ੍ਰੀਖਿਆਰਥੀ ਦੇ ਵੇਰਵੇ Already Exist ਆ ਰਹੇ ਹਨ ਤਾਂ Check Regno ਲਿੰਕ ਅਧੀਨ ਜਾ ਕੇ ਰਜਿ: ਨੂੰ , ਆਧਾਰ ਨੰ: ਆਦਿ ਪਾ ਕੇ ਚੈਕ ਕੀਤਾ ਜਾ ਸਕਦਾ ਹੈ ਕਿ ਮੌਜੂਦਾ ਸੈਸ਼ਨ ਵਿੱਚ ਪ੍ਰੀਖਿਆਰਥੀ ਦੇ ਵੇਰਵੇ ਕਿਸ ਸਕੂਲ ਵਿੱਚ ਰਜਿਸਟਰਡ ਹਨ।
5. ਜੇਕਰ ਨੌਵੀਂ ਸ਼੍ਰੇਣੀ ਦਾ ਨਤੀਜਾ ਫਾਈਨਲ ਸਬਮਿਟ ਨਹੀਂ ਹੈ ਤਾਂ ਉਹਨਾਂ ਨੂੰ ਅਗਲੀ ਸ਼੍ਰੇਣੀ ਵਿੱਚ import ਨਹੀਂ ਕੀਤਾ ਜਾ ਸਕੇਗਾ।
6. ਕੇਵਲ ਨੌਵੀਂ ਪਾਸ ਵਿਦਿਆਰਥੀ ਹੀ Mi1 ਫਾਰਮ ਵਿੱਚ ਅਤੇ ਨੌਵੀਂ ਫੇਲ੍ਹ , Absent ਅਤੇ Cancel ਵਿਦਿਆਰਥੀ N3 ਫਾਰਮ ਵਿੱਚ import ਕੀਤੇ ਜਾ ਸਕਣਗੇ।
7. ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਫੇਲ੍ਹ ਪ੍ਰੀਖਿਆਰਥੀ ਰੈਗੂਲਰ ਦਸਵੀਂ ਵਿੱਚ ਦਾਖਲ ਨਹੀਂ ਹੋ ਸਕਦੇ। ਉਹਨਾਂ ਨੂੰ ਨੌਵੀਂ ਸ਼੍ਰੇਣੀ ਵਿੱਚ ਦਾਖਲ ਹੋਣਾ ਪਵੇਗਾ।
ਰਜਿਸਟਰੇਸ਼ਨ ਸ਼ਾਖਾ ਨਾਲ ਸੰਪਰਕ ਕਰਨ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ:-
ਲੜੀ ਨੰ: | ਜ਼ਿਲ੍ਹੇ | ਫੋਨ ਨੰਬਰ |
1 | ਸੁਪਰਡੰਟ | 0172-5227437 |
2 | ਹੁਸ਼ਿਆਰਪੁਰ, ਸਭ ਸ ਨਗਰ, ਪਠਾਨਕੋਟ, ਕਪੂਰਥਲਾ, ਲੁਧਿਆਣਾ, ਮੁਕਤਸਰ ਸਾਹਿਬ, ਬਰਨਾਲਾ, ਮਾਨਸਾ | 0172-5227438 |
3 | ਗੁਰਦਾਸਪੁਰ, ਪਟਿਆਲਾ, ਰੋਪੜ, ਸੰਗਰੂਰ, ਮੋਗਾ, ਬਠਿੰਡਾ, ਫਤਿਹਗੜ੍ਹ ਸਾਹਿਬ | 0172-5227439 |
4 | ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਸ.ਅ ਸ ਨਗਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਚੰਡੀਗੜ੍ਹ | 0172-5227440 |
ਪੰਜਾਬ ਸਕੂਲ ਸਿੱਖਿਆ ਬੋਰਡ
ਸਕੂਲ ਮੁੱਖੀ ਵੱਲੋਂ ਸਵੈ ਘੋਸ਼ਣਾ ਪੱਤਰ
ਮੇਰੇ ਸਕੂਲ ਮੁੱਖੀ ਵੱਲੋਂ ਬੋਰਡ ਵੱਲੋਂ ਜਾਰੀ ਦਾਖਲੇ ਸਬੰਧੀ ਹਦਾਇਤਾਂ, ਰਜਿਸਟਰੇਸ਼ਨ/ਕੰਟੀਨਿਊਏਸ਼ਨ ਦੀਆਂ ਸਾਰੀਆਂ ਹਦਾਇਤਾਂ, ਸ਼ਡਿਊਲ, ਫੀਸ ਅਤੇ ਜੁਰਮਾਨੇ ਨੂੰ ਸ਼ਪਸਟ ਰੂਪ ਵਿੱਚ ਪੜ੍ਹ ਲਿਆ ਗਿਆ ਹੈ ਅਤੇ ਮੈਂ ਇਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇਹਨਾਂ ਹਦਾਇਤਾਂ ਅਨੁਸਾਰ ਹੀ ਪਰੀਖਿਆਰਥੀਆਂ ਦਾ ਦਾਖਲਾ ਅਤੇ ਆਨਲਾਈਨ ਰਜਿਸਟਰੇਸ਼ਨ ਕੀਤੀ ਗਈ ਹੈ। ਨੌਵੀ ਅਤੇ ਦਸਵੀਂ ਸ਼੍ਰੇਣੀ ਲਈ ਨਿਰਧਾਰਿਤ ਦਾਖਲਾ ਮਿਤੀ ਤੱਕ ਦਾਖਲ ਹੋਏ ਸਾਰੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਕੰਟੀਨਿਊਏਸ਼ਨ ਫਾਰਮ ਭਰ ਦਿੱਤੇ ਹਨ ਕੋਈ ਵੀ ਵਿਦਿਆਰਥੀ ਆਨ ਲਾਈਨ ਐਂਟਰੀ ਕਰਨ ਤੋਂ ਨਹੀਂ ਰਹਿੰਦਾ ਹੈ । ਦਾਖਲਾ ਖਾਰਜ ਦੇ ਆਖਰੀ ਪੰਨੇ (ਜਿਥੇ ਸਾਲ/ਸ਼ੈਸ਼ਨ 2019-20 ਦੀ ਰਜਿਸਟਰ ਵਿੱਚ ਐਂਟਰੀ ਕੀਤੀ ਗਈ ਹੈ , ਦੀ ਤਸਦੀਕ ਸ਼ੁਦਾ ਕਾਪੀ ਨਾਲ ਨੱਥੀ ਹੈ। ਦੂਜੇ ਰਾਜ/ਬੋਰਡਾਂ ਤੋਂ ਆਏ ਵਿਦਿਆਰਥੀਆਂ ਦੇ ਦਸਤਾਵੇਜ਼ ਸਬੰਧਤ ਬੋਰਡ/ਸੰਸਥਾਵਾਂ ਤੋਂ ਵੈਰੀਫਾਈ ਕਰਨ ਉਪਰੰਤ ਹੀ ਤਸਦੀਕਸ਼ੁਦਾ ਕਾਪੀਆਂ ਰਜਿਸਟਰੇਸ਼ਨ ਸ਼ਾਖਾ ਨੂੰ ਭੇਜੀਆਂ ਜਾ ਰਹੀਆਂ ਹਨ।
ਸਕੂਲ ਮੁੱਖੀ ਦੇ ਪੂਰੇ ਹਸਤਾਖਰ
(ਸਮੇਤ ਮੋਹਰ)
Download: PDF
Leave a Reply