ਪੰਜਾਬ ਸਰਕਾਰ
ਆਮ ਰਾਜ ਪ੍ਰਬੰਧ ਵਿਭਾਗ
(ਪ੍ਰਸਾਸਕੀ ਅਫਸਰ-1)
ਸੇਵਾ ਵਿਖੇ
1) ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ,
(ਕੇਵਲ ਚੰਡੀਗੜ੍ਹ ਵਿਖੇ ਸਥਿਤ ਅਤੇ ਮੁਹਾਲੀ ਵਿਖੇ ਰਾਜ ਪੱਧਰ ਦੇ ਦਫਤਰ)
2) ਸਮੂਹ ਮੈਨੇਜਿੰਗ ਡਾਇਰੈਕਟਰ,
ਪੰਜਾਬ ਦੀਆ ਕਾਰਪੋਰੇਸਨਾ ਅਤੇ ਚੇਅਰਮੈਨ/ਚੇਅਰਪਰਸਨ, ਪੰਜਾਬ ਬੋਰਡ /ਕਮਿਸਨ ਜਿਹੜੇ ਚੰਡੀਗੜ੍ਹ ਵਿਖੇ ਸਥਿਤ ਹਨ (ਕੇਵਲ ਪੰਜਾਬ ਦੇ ਡੈਪੂਟੇਸਨ ਤੇ ਗਏ ਕਰਮਚਾਰੀਆਂ ਲਈ)
3) ਸਕੱਤਰ/ਮਾਨਯੋਗ ਰਾਜਪਾਲ
4) ਸਕੱਤਰ, ਲੋਕ ਪਾਲ, ਪੰਜਾਬ, ਚੰਡੀਗੜ੍ਹ।
ਮੀਮੋ ਨੰ: 6/32/2016-6ਪ੍ਰਅ1/10
ਮਿਤੀ, ਚੰਡੀਗੜ੍ਹ: 4/1/19
ਵਿਸਾ:- ਪੰਜਾਬ ਸਰਕਾਰ ਦੇ ਅਧਿਕਾਰੀਆਂ /ਕਰਮਚਾਰੀਆਂ ਲਈ ਸੈਕਟਰ – 39 ਚੰਡੀਗੜ੍ਹ ਵਿਖੇ ਵੱਖ – ਵੱਖ ਕੈਟਾਗਰੀ ਦੇ ਸਰਕਾਰੀ ਮਕਾਨ ਅਲਾਟ ਕਰਨ ਸਥੰਧੀ ਪ੍ਰਤੀਥੇਨਤੀਆਂ ਮੰਗਣ ਬਾਰੇ।
ਸਕੱਤਰੇਤ ਪ੍ਰਸਾਸਨ ਵੱਲੋ ਪੰਜਾਬ ਸਰਕਾਰ ਜਨਰਲ ਪੂਲ ਦੇ ਟਾਈਪ 8 (ਫਲੈਟ ਸੈਕਟਰ – 39 ਅਤੇ 42), ਕੈਟਾਗਰੀ – 9, ਸੈਕਟਰ – 38 ਅਤੇ ਕੈਟਾਗਰੀ – 3,2,1 ਸੈਕਟਰ – 39 ਸੀ ਅਤੇ ਸੈਕਟਰ – 39 ਡੀ ਚੰਡੀਗੜ੍ਹ ਵਿਖੇ ਸਰਕਾਰੀ ਮਰਕਾਰੀ ਮਕਾਨ ਅਵਾਨ ਅਲਾਟ ਕਰਨ ਲਈ ਪ੍ਰਤੀਥੇਨਤੀਆਂ ਮੰਗਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਰ ਰਹੇ ਰੈਗੂਲਰ ਕਰਮਚਾਰੀ, ਜਿਹਨਾਂ ਦਾ ਮੋਜੂਦਾ ਗ੍ਰੇਡ ਪੇਅ ਹੇਠ ਲਿਖੇ ਅਨੁਸਾਰ ਹੈ, ਆਪਣੀ ਪ੍ਰਤੀਬੇਨਤੀ ਨੱਥੀ ਨਿਰਧਾਰਤ ਪ੍ਰੋਫਾਰਮੇ ਵਿੱਚ ਆਪਣੀ ਪਾਤਰਤਾ ਅਤੇ ਮੁੱਢਲੀ ਤਨਖਾਹ (ਪੇਅ ਬੈਂਡ +ਗਰੇਡ ਪੇਅ) ਅਨੁਸਾਰ ਭਰਦੇ ਹੋਏ ਵਿਭਾਗੀ ਮੁੱਖੀ ਰਾਹੀ ਭੇਜ ਸਕਦੇ ਹਨ :-
S. No. | Category | Eligibility |
1 | Type VIII (Flats in Sec. 39 and | All officers IAS/IPS, PCS and other employees in pay scale of Rs. 37,400-67,000 + 8700/- (GP) and above |
2 | Category-9 | Grade pay Rs. 5400/- to Rs. 8699/- |
3 | Category-3 | Grade pay Rs. 4800/- to 5399/- |
4 | Category-2 | Grade pay Rs. 3200/- to Rs. 4799/- |
4 | Category-1 | Grade pay Rs. 1650/- to Rs 3199/- |
ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਦੇ ਅਧੀਨ ਚੰਡੀਗੜ੍ਹ ਵਿਖੇ ਕੰਮ ਕਰਦੇ ਉਹਨਾਂ ਰੈਗੂਲਰ ਅਧਿਕਾਰੀਆਂ /ਕਰਮਚਾਰੀਆਂ ਜਿਹਨਾਂ ਦੀ ਸੋਜੂਦਾ ਮੁੱਢਲੀ ਤਨਖਾਹ ਅਤੇ ਗ੍ਰੇਡ ਪੇਅ ਉਕਤ ਅਨੁਸਾਰ ਹੈ, ਚਾਹਵਾਨ ਦੀਆਂ ਪ੍ਰਤੀਬੇਨਤੀਆਂ ਨੱਬੀ ਪ੍ਰੋਫਾਰਮੇ ਅਨੁਸਾਰ ਇਸ ਪੱਤਰ ਦੇ ਜਾਰੀ ਹੋਣ ਦੀ ਮਿਤੀ ਤੋ ਇਕ ਮਹੀਨੇ ਦੇ ਅੰਦਰ – ਅੰਦਰ ਪ੍ਰਸਾਸਕੀ ਅਫਸਰ – 1 ਸਾਖਾ, ਕਮਰਾ ਨੰ: 22, 6 ਵੀੰ ਮੰਜਿਲ, ਪੰਜਾਬ ਸਿਵਲ ਸਕੱਤਰੇਤ ਵਿਖੇ ਭੇਜੀਆਂ ਜਾਣ।
2. ਜਿਹਨਾਂ ਕਰਮਚਾਰੀਆਂ ਨੂੰ ਪਹਿਲਾ ਹੀ ਸਰਕਾਰੀ ਮਕਾਨ ਅਲਾਟ ਹੈ ਤੇ ਉਹ ਗ੍ਰੇਡ ਪੇਅ ਵੱਧ ਹੋ ਜਾਣ ਕਾਰਨ ਉਪਰਲੀ ਕੈਟਾਗਰੀ ਲਈ ਪਾਤਰ ਬਣਦੇ ਹਨ, ਉਹ ਵੀ ਅਰਜੀਆਂ ਦਾਇਰ ਕਰ ਸਕਦੇ ਹਨ ਅਤੇ ਬਾਅਦ ਵਿੱਚ ਉਹਨਾਂ ਵੱਲੋਂ ਮਕਾਨ ਅਪਗ੍ਰੇਡ ਕਰਨ ਸਥੰਧੀ ਕੋਈ ਵੀ ਪ੍ਰਤੀਬੇਨਤੀ ਸਵੀਕਾਰ ਨਹੀਂ ਕੀਤੀ ਜਾਵੇਗੀ।
3 ਜਿਹਨਾਂ ਵਿਭਾਗਾਂ ਵੱਲੋ ਚੰਡੀਗੜ੍ਹ, ਮੁਹਾਲੀ ਵਿਖੇ ਆਪਣੇ ਕਰਮਚਾਰੀਆਂ ਲਈ ਰਿਹਾਇਸੀ ਮਕਾਨ /ਫਲੈਟ ਉਸਾਰੇ ਹੋਏ ਹਨ, ਨਿਯਮਾਂ ਅਨੁਸਾਰ ਉਹਨਾ ਵਿਭਾਗਾਂ ਦੇ ਅਧਿਕਾਰੀ /ਕਰਮਚਾਰੀ ਅਰਜੀਆਂ ਦੇਣ ਦੇ ਪਾਤਰ ਨਹੀਂ ਹੋਣਗੇ।
4. ਪ੍ਰਾਪਤ ਹੋਇਆਂ ਯੋਗ ਪ੍ਰਤੀਬੇਨਤੀਆਂ ਦੀ ਸੀਨੀਆਰਤਾ ਸੂਚੀ ਨਿਯਮਾਂ ਅਨੁਸਾਰ ਥਿਨੈਕਾਰ ਦੇ ਚੰਡੀਗੜ੍ਹ ਵਿਖੇ ਜੁਆਇੰਨ ਕਰਨ ਦੀ ਮਿਤੀ ਤੋਂ ਬਣਾਈ ਜਾਵੇਗੀ।
5. ਪੱਤਰ ਜਾਰੀ ਹੋਣ ਤੋਂ ਇਕ ਮਹੀਨੇ ਉਪਰੰਤ ਪ੍ਰਾਪਤ ਹੋਣ ਵਾਲੀਆਂ ਪ੍ਰਤੀਬੇਨਤੀਆਂ ਤੇ ਕਿਸੇ ਵੀ ਹਾਲਤ ਵਿਚ ਵਿਚਾਰ ਨਹੀਂ ਕੀਤਾ ਜਾਵੇਗਾ।
ਪ੍ਰਸਾਸਕੀ ਅਫਸਰ-1
Download: Application for Allotment of Houses of Chandigarh Government of Punjab
ਡਾਊਨਲੋਡ ਕਰੋ: ਪੰਜਾਬ ਸਰਕਾਰ ਦੇ ਚੰਡੀਗੜ੍ਹ ਸਬਿਤ ਸਰਕਾਰ ਮਕਾਨਾਂ ਦੀ ਅਲਾਟਮੈਂਟ ਲਈ ਬਿਨੈ ਪੱਤਰ
Download: Original Notice
Leave a Reply