ਪੰਜਾਬ ਸਰਕਾਰ
ਸਿੱਖਿਆ ਵਿਭਾਗ
ਵੱਲ
ਸਮੂਹ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ./ ਐ.ਸਿ.)
ਅਤੇ ਸਮੂਹ ਸਕੂਲ ਮੁੱਖੀ,
ਪੰਜਾਬ।
ਮੀਮੋ ਨੰ: 15/51-2015 ਤੋ (1 )/ 2020111585
ਮਿਤੀ: 11.05.2020
ਵਿਸ਼ਾ: ਅਧਿਆਪਕਾਂ ਦੇ ਕੰਮ ਦੀ ਵੰਡ ਸਬੰਧੀ।
1.0 ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ।
2.0 ਪਿਛਲੇ ਦਿਨੀਂ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨਾਲ ਹੋਈ ਮੀਟਿੰਗ ਦੌਰਾਨ ਇੱਕ ਪ੍ਰੇਖਣ ਪ੍ਰਾਪਤ ਹੋਇਆ, ਜਿਸ ਰਾਹੀਂ ਕੁਝ ਅਧਿਆਪਕਾਂ ਨੇ ਇਹ ਗੱਲ ਦੱਸੀ ਕਿ ਸਕੂਲ ਮੁੱਖੀਆਂ ਦੁਆਰਾ ਕੁਝ ਅਧਿਆਪਕਾਂ ਨੂੰ ਬੋਰਡ ਦੀਆਂ ਕਲਾਸਾਂ ਤੋਂ ਹਮੇਸ਼ਾ ਹੀ ਪਰੇ ਰੱਖਿਆ ਜਾਂਦਾ ਹੈ, ਜਦੋਂ ਕਿ ਆਪਣੀ ਮਰਜੀ ਅਨੁਸਾਰ ਕੁਝ ਅਧਿਆਪਕਾਂ ਨੂੰ ਬੋਰਡ ਦੀਆਂ ਕਲਾਸਾਂ ਦਿੱਤੀਆਂ ਜਾਂਦੀਆਂ ਹਨ। ਅਧਿਆਪਕਾਂ ਦੁਆਰਾ ਸੁਝਾਅ ਪ੍ਰਾਪਤ ਹੋਇਆ ਹੈ ਕਿ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਸਾਰੇ ਅਧਿਆਪਕਾਂ ਨੂੰ ਆਪਣੇ ਸਬੰਧਤ ਵਿਸ਼ਿਆਂ ਦੀਆਂ ਬੋਰਡ ਦੀਆਂ ਕਲਾਸਾਂ ਦਿੱਤੀਆਂ ਜਾਣ।
3.0 ਸਮੂਹ ਸਕੂਲ ਮੁੱਖੀਆਂ ਅਤੇ ਜਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਉਪਰੋਕਤ ਵਿਸ਼ੇ ਸਬੰਧੀ ਲਿਖਿਆ ਜਾਂਦਾ ਹੈ ਕਿ ਕਿਸੇ ਵੀ ਅਧਿਆਪਕ ਨੂੰ ਇਸ ਤਰ੍ਹਾਂ ਬੋਰਡ ਦੀਆਂ ਕਲਾਸਾਂ ਪੜ੍ਹਾਉਣ ਤੋਂ ਪਰੇ ਨਾ ਰੱਖਿਆ ਜਾਵੇ, ਪ੍ਰੰਤੂ ਫਿਰ ਵੀ ਸਕੂਲ ਦੇ ਪ੍ਰਬੰਧ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਮੁੱਖੀ ਜੇਕਰ ਠੀਕ ਸਮਝਣ ਤਾਂ ਆਪਣੇ ਪੱਧਰ ਤੇ ਕੇਸ ਟੂ ਕੇਸ ਫੈਸਲਾ ਲੈਣ।
4.0 ਇਸ ਦੇ ਨਾਲ ਹੀ ਇਹ ਵੀ ਸੁਝਾਅ ਪ੍ਰਾਪਤ ਹੋਇਆ ਹੈ ਕਿ ਕੁਝ ਅਧਿਆਪਕਾਂ ਦੇ ਪੀਰੀਅਡਾਂ ਦੀ ਵੰਡ ਠੀਕ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਕੁਝ ਅਧਿਆਪਕਾਂ ਨੂੰ 10 ਤੋਂ 15 ਪੀਰੀਅਡ ਹੀ ਲਗਾਉਣੇ ਪੈਂਦੇ ਹਨ, ਜਦੋਂ ਕਿ ਬਾਕੀ ਅਧਿਆਪਕਾਂ ਨੂੰ 28 ਤੋਂ 30 ਪੀਰੀਅਡ ਲਗਾਉਣੇ ਪੈਂਦੇ ਹਨ। ਇਸ ਸਬੰਧੀ ਵੀ ਇੱਕਸਾਰਤਾ ਲਿਆਈ ਜਾਵੇ।
ਸਕੱਤਰ ਸਕੂਲ ਸਿੱਖਿਆ
Download: PDF
Leave a Reply