ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ,ਪੰਜਾਬ
ਪੰਜਵੀ ਮੰਜਿਲ, ਈ-ਬਲਾਕ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਫੇਜ਼-8, ਐਸ.ਏ.ਐਸ ਨਗਰ
(ਵਜੀਫਾ ਸ਼ਾਖਾ)
ਵੱਲ
ਸਮੂਹ ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:),
ਸਮੂਹ ਸਕੂਲ ਮੁੱਖੀ/ਪ੍ਰਿੰਸੀਪਲ,
ਪੰਜਾਬ।
ਮੀਮੋ ਨੰ: 20/14-2012 ਵਜੀਫਾ(2)
ਮਿਤੀ: 02.07.2019
ਵਿਸ਼ਾ
ਰਾਜ ਵਿਦਿਅਕ ਭਲਾਈ ਸਕੀਮ ਅਤੇ ਪ੍ਰੀ-ਮੈਟਿਕ ਓ.ਬੀ.ਸੀ ਸਕੀਮਾ ਦਾ ਰਿਜੈਕਸ਼ਨ ਡਾਟਾ ਕਲੀਅਰ ਕਰਨ ਸਬੰਧੀ।
ਉਪਰੋਕਤ ਵਿਸ਼ੇ ਸਬੰਧੀ ਲਿਖਿਆ ਜਾਂਦਾ ਹੈ ਕਿ ਰਾਜ ਵਿਦਿਅਕ ਭਲਾਈ ਸਕੀਮ ਅਤੇ ਪ੍ਰੀ-ਮੈਟਿਕ ਓ.ਬੀ.ਸੀ ਸਕੀਮਾ ਦਾ ਰਿਜੈਕਸ਼ਨ ਡਾਟਾ ਕਾਫੀ ਲੰਮੇ ਸਮੇਂ ਤੋਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ)ਸਕੂਲ ਪੱਧਰ ਤੇ ਪੈਡਿੰਗ ਪਿਆ ਹੈ।ਉਕਤ ਸੂਚਨਾ ਕੁੱਝ ਜਿਲਿਆ ਵੱਲੋਂ ਪ੍ਰਾਪਤ ਹੋ ਗਈ ਹੈ,ਪ੍ਰੰਤੂ ਵਾਰ-ਵਾਰ ਲਿਖਣ ਦੇ ਬਾਵਜੂਦ ਅਜ਼ੇ ਵੀ ਕਾਫੀ ਜਿਲਿਆਂ ਦੀ ਸੂਚਨਾ ਪੈਡਿੰਗ ਪਈ ਹੈ।
ਇਸ ਲਈ ਉਕਤ ਸਬੰਧੀ ਸਮੂਹ ਸਕੂਲ ਮੁੱਖੀ/ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ-ਆਪਣੇ ਸਕੂਲ ਦੇ ਵਿਦਿਆਰਥੀਆਂ ਨਾਲ ਸਬੰਧਤ ਡਾਟਾ ਜਲਦ ਤੋਂ ਜਲਦ ਦਰੁਸਤ ਕਰਨ ਉਪਰੰਤ ਜਿਲਾ ਸਿੱਖਿਆ ਅਫਸਰ ਰਾਹੀਂ ਇਸ ਦਫਤਰ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ। ਕਿਉਂ ਜੋ ਉਕਤ ਸਕੀਮਾ ਦਾ ਰਿਜੈਕਸ਼ਨ ਡਾਟਾ ਕਾਫੀ ਪੁਰਾਣਾ ਹੈ, ਇਸ ਲਈ ਸਕੂਲ ਮੁੱਖੀ/ਪ੍ਰਿੰਸੀਪਲ ਵੱਲੋਂ ਪ੍ਰਾਥਨਾ ਵਿੱਚ ਇਨ੍ਹਾਂ ਰਿਜੈਕਸ਼ਨ ਵਾਲੇ ਵਿਦਿਆਰਥੀਆਂ ਦੀ ਅਨਾਉਸਮੈਂਟ ਕਰਕੇ ਅਤੇ ਪਿੰਡ ਦੇ ਪੰਚਾਂ/ਸਰਪੰਚਾਂ ਨਾਲ ਮੀਟਿੰਗਾਂ ਕਰਕੇ ਇਹਨਾਂ ਵਿਦਿਆਰਥੀਆਂ ਦਾ ਡਾਟਾ ਜਲਦ ਤੋਂ ਜਲਦ ਇੱਕਤਰ ਕੀਤਾ ਜਾਵੇ ਤਾਂ ਜੋ ਇਹਨਾਂ ਵਿਦਿਆਰਥੀਆਂ ਦਾ ਡਾਟਾ ਸਬੰਧਤ ਵਿਭਾਗ ਨੂੰ ਭੇਜ ਕਿ ਯੋਗ ਵਿਦਿਆਰਥੀਆਂ ਨੂੰ ਵਜੀਫੇ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਸਕੇ।
ਜੇਕਰ ਰਿਜੈਕਸ਼ਨ ਡਾਟੇ ਵਾਲੇ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਾਂ ਕਿਸੇ ਕਾਰਨ ਵਿਦਿਆਰਥੀ ਟੇਸ ਨਹੀਂ ਹੋ ਰਿਹਾ ਤਾਂ ਇਸ ਸਬੰਧੀ ਸਕੂਲ ਮੁੱਖੀ/ਪ੍ਰਿੰਸੀਪਲ ਵੱਲੋਂ ਸਰਟੀਫਿਕੇਟ ਦਿੱਤਾ ਜਾਵੇ ਕਿ ਇਸ ਵਿਦਿਆਰਥੀ ਦਾ ਡਾਟਾ ਡਲੀਟ ਕਰਕੇ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਜਾਵੇ ਅਤੇ ਇਹਨਾਂ ਵਿਦਿਆਰਥੀਆਂ ਦੀ ਵਜੀਫੇ ਦੀ ਰਾਸ਼ੀ ਖਜਾਨੇ ਵਿਖੇ ਜਮਾਂ ਕਰਵਾ ਦਿੱਤੀ ਜਾਵੇ।
ਇੱਥੇ ਇਹ ਦੱਸਣ ਯੋਗ ਹੈ ਕਿ ਇਹ ਇੱਕ ਵਿੱਤੀ ਮਾਮਲਾ ਹੈ। ਉਕਤ ਰਿਜੈਕਸ਼ਨ ਡਾਟਾ ਕਲੀਅਰ ਕਰਨ ਵਿੱਚ ਪਹਿਲਾ ਹੀ ਕਾਫੀ ਸਾਲਾਂ ਦਾ ਸਮਾਂ ਬੀਤ ਚੁੱਕਾ ਹੈ,ਇਸ ਲਈ ਜੇਕਰ ਕੋਈ ਯੋਗ ਵਿਦਿਆਰਥੀ ਵਜੀਫੇ ਦੇ ਲਾਭ ਲੈਣ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਇਸ ਦੀ ਨਿੱਜੀ ਜਿੰਮੇਵਾਰੀ ਸਬੰਧਤ ਸਕੂਲ ਮੁੱਖੀ ਜਾਂ ਪ੍ਰਿੰਸੀਪਲ ਦੀ ਹੋਵੇਗੀ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ ,ਪੰਜਾਬ।
Download: PDF
Leave a Reply