ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ
ਬਲਾਕ-ਈ, ਛੇਵੀ ਮੰਜਿਲ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪ:,ਫੇਜ਼-8 ਐਸ.ਏ.ਐਸ ਨਗਰ, ਮੁਹਾਲੀ
ਫੋਨ ਨੰਬਰ: 0172-2212221, ਫੈਕਸ ਨੰ: 0172-2212793
ਵੱਲ
ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ),
ਪੰਜਾਬ।
ਮੀਮੋ:-SCERT/PPP/2019195818
ਮਿਤੀ:- 10.07.2019
ਵਿਸ਼ਾ:- ਪਹਿਲੀ ਤੋਂ ਪੰਜਵੀਂ ਜਮਾਤ ਦੇ ਨਮੂਨੇ ਦੇ ਪੇਪਰਾਂ ਸਬੰਧੀ।
1.0 ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਜੀ।
2.0 ਆਪ ਜੀ ਦੀ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਸੈਸ਼ਨ 2019-20 ਦੌਰਾਨ ਜੁਲਾਈ ਮਹੀਨੇ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਦਾ ਮੁਲਾਂਕਣ ਕੀਤਾ ਜਾਣਾ ਹੈ। ਇਸ ਸਬੰਧ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਤੱਕ ਵਿਦਿਆਰਥੀਆਂ ਦੀ 22 ਜੁਲਾਈ 2019 ਤੋਂ ਲਈ ਜਾਣ ਵਾਲੀ ਪ੍ਰੀਖਿਆ ਸਬੰਧੀ ਡੇਟਸ਼ੀਟ ਪਹਿਲਾਂ ਜਾਰੀ ਕੀਤੀ ਜਾ ਚੁੱਕੀ ਹੈ।
3.0 ਇਸ ਸਬੰਧੀ ਇਹ ਦੱਸਿਆ ਜਾਂਦਾ ਹੈ ਕਿ ਪਹਿਲੀ ਅਤੇ ਦੂਜੀ ਜਮਾਤ ਦਾ ਮੁਲਾਂਕਣ ਅਧਿਆਪਕ ਸਕੂਲ ਪੱਧਰ ‘ਤੇ ਯੋਜਨਾਬੰਦੀ ਕਰਕੇ ਲੈ ਸਕਦੇ ਹਨ।
4.0 ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਜੁਲਾਈ ਮਹੀਨੇ ਲਈ ਜਾਣ ਵਾਲੀ ਪ੍ਰੀਖਿਆ ਸਬੰਧੀ ਤਿਆਰੀ ਕਰਵਾਉਣ ਲਈ ਅਗਵਾਈ ਦੇ ਰੂਪ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਹਰ ਵਿਸ਼ੇ ਦੇ ਨਮੂਨੇ ਦੇ ਪੇਪਰ ਵੈੱਬਸਾਈਟ ‘ਤੇ ਅਪਲੋਡ ਕੀਤੇ ਜਾ ਰਹੇ ਹਨ ਤਾਂ ਜੋ ਪੇਪਰ ਦੀ ਸੰਰਚਨਾ/ਪੈਟਰਨ ਦੇ ਅਧਾਰ ‘ਤੇ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਤਿਆਰੀ ਕਰਵਾ ਸਕਣ।
5.0 ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਜੀ।
ਡਾਇਰੈਕਟਰ, ਐੱਸ.ਸੀ.ਈ.ਆਰ.ਟੀ
ਪੰਜਾਬ।
- ਨਮੂਨਾ ਮੁਲਾਂਕਣ-ਪੱਤਰ, ਜੁਲਾਈ 2019 / Model Test Paper for Class 1 July 2019
- ਨਮੂਨਾ ਮੁਲਾਂਕਣ-ਪੱਤਰ, ਜੁਲਾਈ 2019 / Model Test Paper for Class 2 July 2019
- ਨਮੂਨਾ ਮੁਲਾਂਕਣ-ਪੱਤਰ, ਜੁਲਾਈ 2019 / Model Test Paper for Class 3 July 2019
- ਨਮੂਨਾ ਮੁਲਾਂਕਣ-ਪੱਤਰ, ਜੁਲਾਈ 2019 / Model Test Paper for Class 4 July 2019
- ਨਮੂਨਾ ਮੁਲਾਂਕਣ-ਪੱਤਰ, ਜੁਲਾਈ 2019 / Model Test Paper for Class 5 July 2019
Lakhwinder says
Pu Punjab school jand govt ludiana Ludhiana